ਪੰਜਾਬ

punjab

ETV Bharat / state

ਇਹ ਸਰਕਾਰੀ ਹਸਪਤਾਲ ਬਣ ਰਿਹਾ ਮਰੀਜ਼ਾਂ ਲਈ ਵਰਦਾਨ - ਐਨਥੀਸੀਆ ਵਾਲੇ ਡਾਕਟਰਾਂ

ਜਦੋਂ ਵੀ ਆਮ ਜਨਤਾ ਸਰਕਾਰੀ ਹਸਪਤਾਲ ਦਾ ਨਾਮ ਲੈਂਦੀ ਹੈ, ਤਾਂ ਜ਼ਹਿਨ ਵਿੱਚ ਸਰਕਾਰੀ ਹਸਪਤਾਲ ਦੀ ਮਾੜੀ ਸਿਹਤ ਸਹੂਲਤਾਂ ਦੀ ਤਸਵੀਰ ਬਣ ਜਾਂਦੀ ਹੈ। ਪਰ, ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਤੇ ਉੱਥੇ ਮਿਲਦੀਆਂ ਸਿਹਤ ਸਹੂਲਤਾਂ ਨੇ ਇਸ ਤਸਵੀਰ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਵੇਖੋ ਕਿਵੇਂ ਇਸ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਇਕ ਮਰੀਜ਼ ਨੂੰ ਮੰਜੇ ਨਾਲ ਲੱਗਣੋ ਬਚਾ ਲਿਆ ਤੇ ਆਪਣੇ ਸਹਾਰੇ ਆਪ ਚੱਲਣ ਯੋਗ ਕੀਤਾ ਹੈ।

Civil Hospital Hoshiarpur
Etv Bharat

By

Published : Nov 4, 2022, 9:28 AM IST

Updated : Nov 4, 2022, 9:53 AM IST

ਹੁਸ਼ਿਆਰਪੁਰ:ਸਿਹਤ ਸਹੂਲਤਾਂ ਆਮ ਲੋਕਾ ਦੀ ਪਹੁੰਚ ਤੋਂ ਬਾਹਰ ਹੋ ਗਈਆ ਸਨ ਤੇ ਗਰੀਬ ਲੋਕ ਸਿਹਤ ਸਹੂਲਤਾਂ ਤੋ ਸੱਖਣੇ ਹੋ ਗਏ ਸਨ। ਜਦੋ ਦੀ ਪੰਜਾਬ ਵਿੱਚ ਨਵੀ ਸਰਕਾਰ ਆਈ ਹੈ ਉਦੋ ਤੋ ਸਿਹਤ ਵਿਭਾਗ ਵਿੱਚ ਕਿਤੇ ਨਾ ਕਿਤੇ ਬਦਲਾਅ ਦੇਖਣ ਨੂੰ ਮਿਲਿਆ ਹੈ। ਵੀਰਵਾਰ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋ ਸਿਵਲ ਹਸਪਤਾਲ ਵਿੱਚ ਮਰੀਜਾਂ ਦੇ ਆਪਰੇਸ਼ਨ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਪ੍ਰਈਵੇਟ ਹਸਪਤਾਲ ਵਿੱਚ ਹੀ ਨਹੀ, ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋ ਵੀ ਵਧੀਆ ਸਿਹਤ ਸਹੂਲਤਾਂ ਦਿੱਤੀਆ ਜਾ ਸਕਦੀਆ ਹਨ।

ਇਸ ਦੇ ਚੱਲਦਿਆ ਪਿਛਲੇ ਦਿਨੀਂ ਇਕ ਮਰੀਜ ਭਗਤ ਸ਼ਰਮਾ ਦਾ ਸਿਵਲ ਹਸਪਤਾਲ ਵਿੱਚ ਚੂਲਾ ਬੱਦਲ ਕੇ ਹੱਡੀਆ ਦੇ ਮਾਹਿਰ ਡਾ. ਮਨਮੋਹਨ ਸਿੰਘ ਨੇ ਸਾਬਿਤ ਕਰ ਦਿੱਤਾ ਹੈ ਕਿ ਸਰਕਾਰੀ ਹਸਪਤਾਲ ਦੀਆਂ ਸਹੂਲਤਾਂ ਵੀ ਵਧੀਆਂ ਹੋ ਸਕਦੀਆਂ ਹਨ। ਹੁਣ ਭਗਤ ਸ਼ਰਮਾ ਤੁਰ ਫਿਰ ਸਕਦਾ ਹੈ ਤੇ ਅੱਜ ਉਸ ਨੂੰ ਸਿਵਲ ਹਸਪਤਾਲ ਛੁੱਟੀ ਵੀ ਦਿੱਤੀ ਜਾ ਚੁੱਕੀ ਹੈ।


ਇਹ ਸਰਕਾਰੀ ਹਸਪਤਾਲ ਬਣ ਰਿਹਾ ਮਰੀਜ਼ਾਂ ਲਈ ਵਰਦਾਨ

ਇਸ ਮੌਕੇ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਭਗਤ ਸ਼ਰਮਾ ਜੀ ਸਾਡੇ ਕੋਲ ਆਏ ਸਨ ਤੇ ਉਨ੍ਹਾਂ ਕੋਲ ਇਲਾਜ ਕਰਵਾਉਣ ਵਾਸਤੇ ਪੈਸੇ ਨਹੀ ਸਨ। ਪੰਜਾਬ ਸਰਕਾਰ ਵੱਲੋਂ ਬਣਾਏ ਅਯੂਸ਼ਮਾਨ ਕਾਰਡ ਸੀ ਤੇ ਇਨ੍ਹਾਂ ਦਾ ਆਪਰੇਸ਼ਨ ਕਰਕੇ ਚੂਲਾ ਬਦਲਿਆ ਗਿਆ ਹੈ। ਆਪਰੇਸ਼ਨ ਵਧੀਆ ਹੋਇਆ ਹੈ ਤੇ ਕੋਈ ਵੀ ਖ਼ਰਚਾ ਨਹੀ ਹੋਇਆ। ਇੰਨਾ ਹੀ ਨਹੀਂ, ਸਾਰੀਆ ਦਵਾਈਆ ਵੀ ਸਿਵਲ ਹਸਪਤਾਲ ਵੱਲੋ ਦਿੱਤੀਆ ਗਈ ਹਨ। ਹੁਣ ਮਰੀਜ ਆਰਾਮ ਨਾਲ ਤੁਰ ਫਿਰ ਸਕਦਾ ਹੈ। ਇਸ ਵਿੱਚ ਬਹੁਤ ਵੱਡਾ ਯੋਗਦਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਸਵਾਤੀ ਤੇ ਡਾ. ਸੁਨੀਲ ਭਗਤ ਦਾ ਰਿਹਾ ਤੇ ਐਨਥੀਸੀਆ ਵਾਲੇ ਡਾਕਟਰਾਂ ਵੱਲੋ ਵੀ ਕਾਫੀ ਮਿਹਨਤ ਕੀਤੀ ਗਈ ਹੈ।


ਇਸ ਮੌਕੇ ਮਰੀਜ ਭਗਤ ਰਾਮ ਸ਼ਰਮਾ ਨੇ ਦੱਸਿਆ ਕਿ ਮੈ ਪੰਜਾਬ ਸਰਕਾਰ ਦਾ ਤੇ ਸਿਵਲ ਹਸਪਤਾਲ ਦੇ ਡਾਕਟਰ ਮਨਮੋਹਨ ਸਿੰਘ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੇਰਾ ਆਪਰੇਸ਼ਨ ਕਰਕੇ ਮੈਨੂੰ ਦੁਆਰਾ ਜਿੰਦਗੀ ਜੀਣ ਦਾ ਮੌਕਾ ਦਿੱਤਾ ਹੈ। ਨਹੀਂ ਤਾਂ, ਮੈ ਸਾਰੀ ਜਿੰਦਗੀ ਮੰਜੇ ਉਤੇ ਹੀ ਕੱਟਣੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ ਦੇ ਸਟਾਫ ਵੱਲੋ ਮੇਰੀ ਬਹੁਤ ਦੇਖ ਭਾਲ ਕੀਤੀ ਗਈ ਤੇ ਹੁਣ ਮੈਂ ਹੋਲੀ ਹੋਲੀ ਤੁਰ ਸਕਦਾ ਹਾਂ। ਮੈ ਬਾਕੀ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਬਾਹਰ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੇ ਇਲਾਜ ਨੂੰ ਛੱਡ ਕੇ ਸਿਵਲ ਵਿਖੇ ਇਲਾਜ ਕਰਵਾਉਣ।




ਇਹ ਵੀ ਪੜ੍ਹੋ:'ਪਰਾਲੀ ਅੱਗ ਮਾਮਲੇ 'ਚ ਸਰਕਾਰ ਵੱਲੋਂ ਕਿਸਾਨਾਂ ਤੇ ਨੰਬਰਦਾਰਾਂ 'ਚ ਕੁੜੱਤਣ ਪੈਦਾ ਕਰਨ ਦੀ ਕੋਸ਼ਿਸ਼'

Last Updated : Nov 4, 2022, 9:53 AM IST

ABOUT THE AUTHOR

...view details