ਹੁਸ਼ਿਆਰਪੁਰ: ਪੀਆਰਟੀਸੀ ਜਹਾਨਖੇਲਾਂ ਵਿਖੇ ਚੰਡੀਗੜ੍ਹ ਪੁਲਿਸ ਦੇ 472 ਰੰਗਰੂਟ ਦੀ ਪਾਸਿੰਗ ਆਊਟ ਪਰੇਡ ਹੋਈ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸੰਜੇ ਬੇਨੀਵਾਲ ਆਈਪੀਐੱਸ ਅਫ਼ਸਰ ਚੰਡੀਗੜ੍ਹ ਯੂਟੀ ਨੇ ਸ਼ਿਰਕਤ ਕੀਤੀ ਅਤੇ ਪਰੇਡ ਤੋਂ ਸਲਾਮੀ ਲਈ।
ਚੰਡੀਗੜ੍ਹ ਪੁਲਿਸ ਦੇ 472 ਨੌਜਵਾਨਾਂ ਦੀ ਹੋਈ ਪਾਸਿੰਗ ਆਊਟ ਪਰੇਡ
ਚੰਡੀਗੜ੍ਹ ਪੁਲਿਸ ਦੇ 472 ਰੰਗਰੂਟ ਦੀ ਪਾਸਿੰਗ ਆਊਟ ਪਰੇਡ ਹੋਈ। ਇਸ ਦੌਰਾਨ ਆਈਪੀਐੱਸ ਅਧਿਕਾਰੀ ਸੰਜੇ ਬਨਿਆਲ ਨੇ ਚੰਡੀਗੜ੍ਹ ਪੁਲਿਸ ਦੇ ਜਵਾਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਨਵੀਂ ਤੇ ਆਧੁਨਿਕ ਟ੍ਰੇਨਿੰਗ ਨਾਲ ਲੈਸ ਇਨ੍ਹਾਂ ਨੌਜਵਾਨਾਂ ਨਾਲ ਚੰਡੀਗੜ੍ਹ ਪੁਲਿਸ ਨੂੰ ਬਲ ਮਿਲੇਗਾ।
ਇਸ ਮੌਕੇ ਆਈਪੀਐੱਸ ਅਧਿਕਾਰੀ ਸੰਜੇ ਬਨਿਆਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੇਸ਼ੱਕ ਚੰਡੀਗੜ੍ਹ ਪੁਲਿਸ ਹਰ ਪਾਸੋਂ ਕਾਬਿਲ ਹੈ ਪਰ ਅੱਜ ਵੀ ਪੁਲਿਸ ਵਿੱਚ ਨਵੀਂ ਭਰਤੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਚੰਡੀਗੜ੍ਹ ਪੁਲਿਸ ਦੀ ਟ੍ਰੇਨਿੰਗ 'ਚ ਕੁੜੀਆਂ ਦੀ ਗਿਣਤੀ 'ਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਕੁੜੀਆਂ ਦੀ ਭਰਤੀ ਵੱਧ ਤੋਂ ਵੱਧ ਕੀਤੀ ਜਾਵੇ। ਇਸ ਮੌਕੇ ਉਨ੍ਹਾਂ 9 ਮਹੀਨੇ ਦੀ ਟ੍ਰੇਨਿੰਗ ਹਾਸਲ ਕਰ ਚੁੱਕੇ ਚੰਡੀਗੜ੍ਹ ਪੁਲਿਸ ਦੇ ਜਵਾਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਨਵੀਂ ਤੇ ਆਧੁਨਿਕ ਟ੍ਰੇਨਿੰਗ ਨਾਲ ਲੈਸ ਇਨ੍ਹਾਂ ਨੌਜਵਾਨਾਂ ਨਾਲ ਚੰਡੀਗੜ੍ਹ ਪੁਲਿਸ ਨੂੰ ਬਲ ਮਿਲੇਗਾ।
ਇਹ ਵੀ ਪੜੋ-ਇੰਚਾਰਜ ਬਣਨ ਤੋਂ ਬਾਅਦ ਜਰਨੈਲ ਸਿੰਘ ਦਾ ਪਹਿਲਾ ਪੰਜਾਬ ਦੌਰਾ, ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ