ਕਾਂਗਰਸ ਵਲੋਂ ਜਾਰੀ ਚੋਣ ਮੈਨਫੈਸਟੋ ਸਵਾਲਾਂ ਦੇ ਘੇਰੇ ਵਿੱਚ ਹੈ: ਅਵਿਨਾਸ਼ ਰਾਏ ਖੰਨਾ - jallianwala bagh
ਖੰਨਾ ਨੇ ਕਿਹਾ ਕਿ ਕਾਂਗਰਸ ਵਲੋਂ ਜਾਰੀ ਚੋਣ ਮੈਨਫੈਸਟੋ ਵਿੱਚ ਜੋ ਘੋਸ਼ਣਾਵਾਂ ਕੀਤੀਆਂ ਹਨ। ਉਹ ਸਵਾਲਾਂ ਦੇ ਘੇਰੇ ਵਿੱਚ ਹਨ, ਕਿਊਕਿ ਦੇਸ਼ ਦਰੋਹ ਅਤੇ ਅਸਪਾ ਨੂੰ ਲੈ ਕੇ ਜਿਸ ਤਰ੍ਹਾਂ ਕਾਂਗਰਸ ਨੇ ਖਤਮ ਕਰਨ ਵਾਲੀ ਗੱਲ ਕੀਤੀ ਹੈ ਉਹ ਦੇਸ਼ ਨੂੰ ਕਮਜ਼ੋਰ ਕਰਨ ਵਾਲਿਆ ਕੋਸ਼ਿਸ਼ਾ ਹਨ ਜਿਸ ਤੋਂ ਦੇਸ਼ ਭਰ ਵਿੱਚ ਰੋਸ਼ ਹੈ।
ਹੁਸ਼ਿਆਰਪੁਰ: ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੇ 100 ਸਾਲਾ ਪੁਰੇ ਹੋਣ 'ਤੇ ਯੂਥ ਸਿਟੀਜਨ ਕੌਸ਼ਲ ਵਲੋਂ ਇਸ ਗੋਲੀਕਾਂਡ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਸ਼ਰਧਾਂਜਲੀ ਸਮਾਰੋਹ ਦੌਰਾਨ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਕਿਹਾ ਕਿ ਬਠਿੰਡਾ ਅਤੇ ਫਿਰੋਜਪੁਰ ਵਿੱਚ ਅਕਾਲੀ ਦਲ ਵਲੋਂ ਜਿਸ ਵੀ ਉਮੀਦਵਾਰ ਦਾ ਨਾਮ ਦਿੱਤਾ ਜਾਵੇਗਾ ਭਾਜਪਾ ਉਣਾ ਦਾ ਇਮਾਨਦਾਰੀ ਨਾਲ ਸਾਥ ਦੇਵੇਗੀ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਪਾਰਲੀਮੈਂਟਰੀ ਕਮੇਟੀ ਵਲੋਂ ਭਾਜਪਾ ਪ੍ਰਧਾਨ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਗਈ ਹੈ ਅਤੇ ਜਲਦ ਹੀ ਪ੍ਰਧਾਨ ਪੰਜਾਬ ਦੀਆਂ ਤਿੰਨਾਂ ਸੀਟਾਂ ਦੇ ਉਮੀਦਵਾਰਾਂ ਦੇ ਨਾਂਅ ਐਲਾਨ ਕਰ ਸਕਦੇ ਹਨ। ਇਸ ਮੌਕੇ ਖੰਨਾ ਨੇ ਕਿਹਾ ਕਿ ਕਾਂਗਰਸ ਵਲੋਂ ਜਾਰੀ ਚੋਣ ਮੈਨਫੈਸਟੋ ਵਿੱਚ ਜੋ ਘੋਸ਼ਣਾਵਾਂ ਕੀਤੀਆਂ ਹਨ। ਉਹ ਸਵਾਲਾਂ ਦੇ ਘੇਰੇ ਵਿੱਚ ਹਨ, ਕਿਊਕਿ ਦੇਸ਼ ਦਰੋਹ ਅਤੇ ਅਸਪਾ ਨੂੰ ਲੈ ਕੇ ਜਿਸ ਤਰ੍ਹਾਂ ਕਾਂਗਰਸ ਨੇ ਖਤਮ ਕਰਨ ਵਾਲੀ ਗੱਲ ਕੀਤੀ ਹੈ ਉਹ ਦੇਸ਼ ਨੂੰ ਕਮਜ਼ੋਰ ਕਰਨ ਵਾਲਿਆ ਕੋਸ਼ਿਸ਼ਾ ਹਨ ਜਿਸ ਤੋਂ ਦੇਸ਼ ਭਰ ਵਿੱਚ ਰੋਸ਼ ਹੈ।