ਦੀਨਾਨਗਰ: ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਮੁਲਜ਼ਮ ਨੂੰ ਛੱਡ ਦੇਣ ਤੋਂ ਬਅਦ ਗੁੱਸੇ ਵਿੱਚ ਆਏ ਦੀਨਾਨਗਰ ਦੇ ਪਿੰਡ ਭੂੰਣ ਸਮੇਤ ਤਿੰਨ ਪਿੰਡਾਂ ਦੇ ਵਸਨੀਕਾਂ ਨੇ ਦੇਰ ਸ਼ਾਮ ਦੀਨਾਨਗਰ ਦੇ ਬਰਿਆਰ ਬਾਈਪਾਸ 'ਤੇ ਧਰਨਾ ਦੇ ਕੇ ਹਾਈਵੇ ਜਾਮ ਕਰ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਪਿੰਡ ਵਿੱਚ ਦੋ ਭਰਾਵਾਂ ਦਾ ਕਿਸੇ ਗੱਲ ਨੂੰ ਲੈਕੇ ਝਗੜਾ ਹੋ ਗਿਆ ਸੀ ਅਤੇ ਦਵਿੰਦਰ ਕੁਮਾਰ ਨੇ ਆਪਣੇ ਭਰਾ ਰਵਿੰਦਰ ਕੁਮਾਰ ਉੱਪਰ ਐੱਫ਼ ਆਈ ਆਰ ਦੇਣ ਲਈ ਬਰਿਆਰ ਪੁਲਿਸ ਥਾਣੇ ਗਿਆ, ਪਰ ਮੌਕੇ 'ਤੇ ਮੌਜੂਦ ਚੌਕੀ ਇੰਚਾਰਜ ਏ.ਐੱਸ.ਆਈ ਦਵਿੰਦਰ ਕੁਮਾਰ ਨੇ ਉਸ ਦੀ ਸ਼ਿਕਾਇਤ ਲੈਣ ਤੋਂ ਨਾਂਹ ਕਰ ਦਿੱਤੀ।
ਪੁਲਿਸ 'ਤੇ ਭੜਕੇ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇ 'ਤੇ ਲਗਾਇਆ ਜਾਮ
ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਮੁਲਜ਼ਮ ਨੂੰ ਛੱਡ ਦੇਣ ਦੇ ਰੋਸ ਵੱਜੋਂ ਤਿੰਨ ਪਿੰਡਾਂ ਦੇ ਵਸਨੀਕਾਂ ਨੇ ਦੇਰ ਸ਼ਾਮ ਲਗਭਗ 2 ਘੰਟੇ ਲਈ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਪੱਖਪਾਤ ਕਰਨ ਵਾਲੇ ਐੱਸਐੱਚਓ ਨੂੰ ਮੁਅਤੱਲ ਕੀਤਾ ਜਾਵੇ।
ਇਸ ਤੋਂ ਬਾਅਦ ਪੀੜਤ ਨੇ ਪਿੰਡ ਦੇ ਸਰਪੰਚ ਤੋਂ ਫੋਨ ਕਰਵਾਇਆ ਤਾਂ ਉਸ ਦੀ ਸ਼ਿਕਾਇਤ ਦਰਜ ਹੋਈ। ਪੁਲੀਸ ਨੇ ਉਸ ਦੇ ਭਰਾ ਰਵਿੰਦਰ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ। ਪਿੰਡ ਵਾਸਿਆਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਪੈਸੇ ਲੈਕੇ ਮੁਲਜ਼ਮ ਨੂੰ ਛੱਡ ਦਿੱਤਾ। ਜਿਸ ਤੋਂ ਭਾਅਦ ਭੜਕੇ ਪਿੰਡ ਵਾਸਿਆਂ ਨੇ ਇੱਕਠੇ ਹੋ ਕੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ, ਲਗਭਗ 2 ਘੰਟੇ ਜਾਮ ਲਗਾ ਰਿਹਾ ਅਤੇ ਪਿੰਡ ਵਾਸੀ ਪ੍ਰਦਰਸ਼ਨ ਕਰਦੇ ਰਹੇ। ਪਿੰਡ ਵਾਸਿਆ ਨੇ ਏ.ਐੱਸ.ਆਈ ਦਵਿੰਦਰ ਕੁਮਾਰ ਨੂੰ ਮੁਅੱਤਲ ਕਰਨ ਦੀ ਮੰਗ ਰੱਖੀ।
ਇਸ ਮਾਮਲੇ ਵਿੱਚ ਮੌਕੇ 'ਤੇ ਪਹੁੰਚੇ ਐੱਸ.ਐੱਚ.ਓ ਮਨੋਜ ਕੁਮਾਰ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਬੁਲਾ ਕੇ ਪੁਲਿਸ ਵੱਲੋਂ ਉਹਨਾਂ ਦੀ ਗੱਲ ਸੁਣੀ ਗਈ ਹੈ। ਮਨੋਜ ਕੁਮਾਰ ਨੇ ਦੱਸਿਆ ਕਿ ਪਿੰਡ ਵਾਸਿਆਂ ਨੇ ਇਲਜ਼ਾਮ ਲਗਾਇਆ ਹੈ ਕਿ ਚੌਂਕੀ ਇੰਚਾਰਜ ਨੇ ਸਹੀ ਕਾਰਵਾਈ ਨਹੀਂ ਕੀਤੀ, ਪੁਲਿਸ ਅਧਿਕਾਰੀ ਕੁਮਾਰ ਨੇ ਕਿਹਾ ਕਿ ਪਿੰਡ ਵਾਲਿਆਂ ਦੀ ਸ਼ਿਕਾਇਤ 'ਤੇ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ। ਫ਼ਿਲਹਾਲ ਧਰਨਾ ਸਮਾਪਤ ਕਰਵਾ ਦਿੱਤਾ ਗਿਆ ਹੈ।