ਪੰਜਾਬ

punjab

ETV Bharat / state

ਚਾਚੇ ਭਤੀਜੇ ਨੂੰ 6 ਕਿਲੋ ਅਫ਼ੀਮ ਅਤੇ 40 ਗ੍ਰਾਮ ਸਮੈਕ ਸਮੇਤ ਕੀਤਾ ਗ੍ਰਿਫ਼ਤਾਰ

ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ। ਥਾਣਾ ਕਲਾਨੌਰ ਦੀ ਪੁਲੀਸ ਨੇ ਨਾਕੇਬੰਦੀ ਦੌਰਾਨ ਇਕ ਬਲੈਰੋ ਕਾਰ ’ਚ ਆ ਰਹੇ ਚਾਚੇ ਭਤੀਜੇ ਨੂੰ 6 ਕਿੱਲੋ ਅਫ਼ੀਮ ਅਤੇ 40 ਗ੍ਰਾਮ ਸਮੈਕ ਸਣੇ ਗ੍ਰਿਫ਼ਤਾਰ ਕੀਤਾ ਹੈ।

ਤਸਵੀਰ
ਤਸਵੀਰ

By

Published : Mar 5, 2021, 4:34 PM IST

ਗੁਰਦਾਸਪੁਰ: ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ। ਥਾਣਾ ਕਲਾਨੌਰ ਦੀ ਪੁਲੀਸ ਨੇ ਨਾਕੇਬੰਦੀ ਦੌਰਾਨ ਇਕ ਬਲੈਰੋ ਕਾਰ ’ਚ ਆ ਰਹੇ ਚਾਚੇ ਭਤੀਜੇ ਨੂੰ 6 ਕਿੱਲੋ ਅਫ਼ੀਮ ਅਤੇ 40 ਗ੍ਰਾਮ ਸਮੈਕ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਗ੍ਰਿਫ਼ਤਾਰ ਕੀਤੇ ਗਏ ਚਾਚਾ ਭਤੀਜਾ ਬਾਰੇ ਪ੍ਰੈਸ ਕਾਨਫਰੰਸ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਗੁਰਦਾਸਪੁਰ ਡਾ. ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਥਾਣਾ ਕਲਾਨੌਰ ਦੇ ਐੱਸਐੱਚਓ ਅਮਨਦੀਪ ਸਿੰਘ ਵੱਲੋਂ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਇਸੇ ਦੌਰਾਨ ਇੱਕ ਬਲੈਰੋ ਗੱਡੀ ਦੀ ਤਲਾਸ਼ੀ ਲਈ ਗਈ। ਜਿਸ ਦੌਰਾਨ ਉਤਰਾਖੰਡ ਦੇ ਰਹਿਣ ਵਾਲੇ ਚਾਚੇ ਭਤੀਜੇ ਨੂੰ ਪੁਲਿਸ ਵੱਲੋਂ 6 ਕਿਲੋ ਅਫ਼ੀਮ ਅਤੇ 40 ਗ੍ਰਾਮ ਸਮੈਕ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੰਗਰੇਜ਼ ਸਿੰਘ ਅਤੇ ਅਮਰਜੀਤ ਸਿੰਘ ਚਾਚਾ ਭਤੀਜਾ ਹਨ ਜੋ ਕੀ ਉਤਰਾਖੰਡ ਦੇ ਰਹਿਣ ਵਾਲੇ ਹਨ ਅਤੇ ਉੱਥੋਂ ਹੀ ਅਫੀਮ ਲਿਆ ਕੇ ਗੁਰਦਾਸਪੁਰ ਦੇ ਕਈ ਹਿੱਸਿਆਂ ਵਿਚ ਵੇਚਦੇ ਸਨ। ਪੁਲਿਸ ਵੱਲੋਂ ਦੋਨਾਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ’ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ ਹੈ, ਦੋਹਾਂ ਕੋਲੋਂ ਇਸ ਮਾਮਲੇ ਸਬੰਧੀ ਜਾਂਚ ਪੜਤਾਲ ਕੀਤੀ ਜਾਵੇਗੀ।

ABOUT THE AUTHOR

...view details