ਪੰਜਾਬ

punjab

ETV Bharat / state

ਟਰੱਕ ਤੇ ਟਰੈਕਟਰ ਟਰਾਲੀ ਦੀ ਟੱਕਰ, ਇੱਕ ਦੀ ਮੌਤ - ਟਰੱਕ ਤੇ ਟਰੈਕਟਰ ਟਰਾਲੀ ਦੀ ਟੱਕਰ

ਰੇਤ ਨਾਲ ਭਰੇ ਟਿੱਪਰ ਦੀ ਟਰਾਲੀ ਦੇ ਨਾਲ ਹੋਈ ਟੱਕਰ, ਜਿਸ ਦੌਰਾਨ ਟਰੈਕਟਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ ਹੈ।

ਫ਼ੋਟੋ

By

Published : Sep 2, 2019, 9:14 PM IST

ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਇਵੇ ਉੱਤੇ ਰੇਤ ਨਾਲ ਭਰੇ ਟਿੱਪਰ ਦੀ ਟਰਾਲੀ ਦੇ ਟੱਕਰ ਹੋ ਗਈ ਜਿਸ ਦੌਰਾਨ ਟਰੈਕਟਰ ਚਾਲਕ ਦੀ ਮੌਤ ਹੋ ਗਈ, ਜਦੋਂ ਕਿ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ।

ਵੀਡੀਓ
ਦੱਸਣਯੋਗ ਹੈ ਕਿ ਦੋਵੇ ਹੀ ਵਾਹਨ ਓਵਰਲੋਡ ਸਨ, ਅਤੇ ਦੋਵੇ ਗੁਰਦਾਸਪਰ ਵਾਲੇ ਪਾਸੇ ਤੋਂ ਬਟਾਲਾ ਵੱਲ ਜਾ ਰਹੇ ਸਨ। ਇਸ ਦੌਰਾਨ ਟਰੱਕ ਚਾਲਕ ਦੀ ਅੱਖ ਲੱਗ ਗਈ ਕਿ ਅੱਗੇ ਜਾ ਰਾਹੀ ਟਰਾਲੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਦੌਰਾਨ ਟਰੈਕਟਰ ਚਾਲਕ ਲਵਪ੍ਰੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਟਰਾਲੀ ਵਿੱਚ ਰੇਤ ਢੋਣ ਦਾ ਕੰਮ ਕਰਦਾ ਸੀ ਅਤੇ ਅੱਜ ਵੀ ਟਰਾਲੀ ਵਿੱਚ ਰੇਤ ਲੈ ਕੇ ਗੁਰਦਾਸਪੁਰ ਵਲੋਂ ਬਟਾਲਾ ਵੱਲ ਜਾ ਰਿਹਾ ਸੀ । ਇਸ ਦੌਰਾਨ ਜਦੋਂ ਉਹ ਅਮ੍ਰਿਤਸਰ ਪਠਾਨਕੋਟ ਨੇਸ਼ਨਲ ਹਾਇਵੇ ਉੱਤੇ ਨੌਸ਼ਿਹਰਾ ਮੱਜਾ ਸਿੰਘ ਦੇ ਨਜ਼ਦੀਕ ਪਹੁੰਚਿਆਂ ਤਾਂ ਪਿੱਛੇ ਆ ਰਹੇ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ ।

ਘਟਨਾ ਥਾਂ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਘਟਨਾ ਦੇ ਬਾਅਦ ਟਰੱਕ ਡਰਾਇਵਰ ਫ਼ਰਾਰ ਹੈ । ਦੋਨਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ, ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ।

ABOUT THE AUTHOR

...view details