ਗੁਰਦਾਸਪੁਰ: 8 ਮਾਰਚ ਨੂੰ ਦੇਸ਼ ਭਰ ਵਿੱਚ ਮਹਿਲਾ ਦਿਵਸ (Women's Day) ਮਨਾਇਆ ਜਾ ਰਿਹਾ ਹੈ ਅਤੇ ਇਸ ਦਿਨ ਮਹਿਲਾਂ ਦੀ ਗੱਲ ਕੀਤੀ ਜਾਵੇਗੀ ਅਤੇ ਮਹਿਲਾਵਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਪਰ ਪੰਜਾਬ ਵਿੱਚ ਕੁਝ ਅਜਿਹੀਆਂ ਮਹਿਲਾਵਾਂ ਹਨ, ਜਿਹਨਾਂ ਲਈ ਮਹਿਲਾਂ ਦਿਵਸ ਕੋਈ ਮਾਇਨੇ ਨਹੀਂ ਰੱਖਦਾ। ਕਿਉਂਕਿ ਉਹ ਪਿਛਲੇ ਕਈ ਸਾਲਾਂ ਤੋਂ ਇਨਸਾਫ਼ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀਆਂ ਹਨ। ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ।
ਬਹੁਤ ਸਾਰੀਆਂ ਲੜਕੀਆਂ ਐਨ.ਆਰ.ਆਈ ਲਾੜਿਆਂ ਤੋਂ ਪੀੜਤ ਹਨ, ਜਿਹਨਾਂ ਨੂੰ ਉਹਨਾਂ ਦੇ ਪਤੀ ਛੱਡ ਕੇ ਵਿਦੇਸ਼ ਚਲੇ ਗਏ ਅਤੇ ਮੁੜ ਵਾਪਿਸ ਨਹੀਂ ਆਏ।
ਇਸੇ ਤਰ੍ਹਾਂ ਹੀ ਗੁਰਦਾਸਪੁਰ ਦੀ ਰਹਿਣ ਵਾਲੀ ਲੜਕੀ ਸਰਬਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਵੀ 12 ਸਾਲ ਪਹਿਲਾਂ ਉਸਨੂੰ ਅਤੇ ਉਸਦੀ 8 ਮਹੀਨਿਆਂ ਦੀ ਬੇਟੀ ਨੂੰ ਛੱਡ ਕੇ ਵਿਦੇਸ਼ ਚਲਾ ਗਿਆ ਸੀ, ਜੋ ਮੁੜ ਵਾਪਿਸ ਨਹੀਂ ਆਇਆ।