ਪੰਜਾਬ

punjab

ETV Bharat / state

ਕਰਤਾਰਪੁਰ ਲਾਂਘੇ ਨੇ ਮਿਲਾਏ ’47 ਦੀ ਵੰਡ ਵੇਲੇ ਵਿੱਛੜੇ ਭੈਣ-ਭਰਾ - Pakistan News

ਇਕ ਵਿਅਕਤੀ ਅਤੇ ਉਸ ਦੀ ਭੈਣ, ਕਿ ਜੋ 75 ਸਾਲ ਪਹਿਲਾਂ ਵਿਛੜ ਗਏ ਸੀ, ਆਖਿਰ ਪ੍ਰਮਾਤਮਾ ਦੀ ਮਿਹਰ ਸਦਕਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ’ਚ ਫਿਰ ਇਕੱਠੇ ਹੋਏ। ਇਨ੍ਹਾਂ ਭਰਾ-ਭੈਣ ਦੇ ਮਿਲਣ ਦੇ ਸੀਨ ’ਤੇ ਸਾਰੇ ਹਾਜ਼ਰ ਲੋਕ ਭਾਵੁਕ ਹੋ ਗਏ।

Brother sister reunited after 75 years
Brother sister reunited after 75 years

By

Published : May 24, 2023, 2:31 PM IST

75 ਸਾਲਾਂ ਬਾਅਦ ਮਿਲੇ 1947 ਵੰਡ ਦੌਰਾਨ ਵਿੱਛੜੇ ਭੈਣ ਭਰਾ

ਗੁਰਦਾਸਪੁਰ:ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਜਿੱਥੇ ਦਰਸ਼ਨ ਕਰਨੇ ਸੁਖਾਲੇ ਹੋ ਗਏ ਹਨ, ਉੱਥੇ ਹੀ ਇਸ ਲਾਂਘੇ ਰਾਹੀਂ 1947 ਦੀ ਵੰਡ ਦੌਰਾਨ ਵਿਛੜੇ ਕਈ ਭੈਣ-ਭਰਾਵਾਂ ਤੇ ਹੋਰ ਸਕੇ-ਸਬੰਧੀਆਂ ਦਾ ਮੇਲ ਹੋਣੀ ਵੀ ਸੰਭਵ ਕੀਤਾ ਹੈ। ਜਾਣਕਾਰੀ ਅਨੁਸਾਰ 81 ਸਾਲ ਦੀ ਮਹਿੰਦਰ ਕੌਰ ਨੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਭਾਰਤ ਤੋਂ ਪਾਕਿਸਤਾਨ ਵਿਖੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਤਾਰਪੁਰ ਲਾਂਘੇ ਰਾਹੀਂ ਕੀਤੀ। ਇਸ ਤਰ੍ਹਾਂ 78 ਸਾਲਾਂ ਸੇਖ ਅਬਦੁੱਲਾ ਅਜੀਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਸਾਹਿਬ ਆਇਆ।

ਦੋਵੇਂ ਭੈਣ-ਭਰਾ ਗਲੇ ਲੱਗ ਹੋਏ ਭਾਵੁਕ: ਕਰਤਾਰਪੁਰ ਕੋਰੀਡੋਰ ਜਿਸ ਨੂੰ ਪਿਆਰ, ਸ਼ਾਂਤੀ ਅਤੇ ਮਿਲਾਪ ਦੇ ਗਲਿਆਰੇ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ, ਨੇ ਲੰਮੇ ਸਮੇਂ ਬਾਅਦ ਗੁੰਮ ਹੋਏ ਭਰਾ-ਭੈਣ ਨੂੰ ਇਕੱਠਾ ਕੀਤਾ। ਦੋਵੇਂ ਮੂਲ ਰੂਪ ਵਿਚ ਭਾਰਤ-ਪਾਕਿ ਵੰਡ ਤੋਂ ਪਹਿਲਾਂ ਭਾਰਤ ਵਿਚ ਰਹਿੰਦੇ ਸੀ। ਭਾਵੁਕ ਹੋ ਕੇ ਦੋਵਾਂ ਨੇ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਦੀ ਮੌਤ ’ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਕ ਦੂਜੇ ਨੂੰ ਗਲੇ ਲਗਾਇਆ।

ਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿ ਵੰਡ ਤੋਂ ਪਹਿਲਾਂ ਭਾਰਤੀ ਪੰਜਾਬ ’ਚ ਰਹਿਣ ਵਾਲੇ ਭਜਨ ਸਿੰਘ ਦਾ ਪਰਿਵਾਰ ਦੁਖਦ ਤੌਰ ’ਤੇ ਟੁੱਟ ਗਿਆ ਸੀ। ਵੰਡ ਤੋਂ ਬਾਅਦ ਅਜੀਜ ਆਜ਼ਾਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚੱਲੇ ਗਿਆ, ਜਦਕਿ ਉਸ ਦਾ ਪਰਿਵਾਰ ਅਤੇ ਹੋਰ ਮੈਂਬਰ ਭਾਰਤੀ ਪੰਜਾਬ ’ਚ ਹੀ ਰਹੇ। ਅਜੀਜ ਆਜ਼ਾਦ ਨੇ ਦੱਸਿਆ ਕਿ ਉਸ ਨੇ ਆਪਣੇ ਪਰਿਵਾਰ ਤੋਂ ਅਲੱਗ ਹੋ ਕੇ ਕਈ ਸਾਲ ਦੁੱਖ ’ਚ ਦੁੱਖ ਵਿੱਚ ਡੁੱਬਿਆ ਰਿਹਾ। ਉਸ ਨੇ ਆਪਣੇ ਪਰਿਵਾਰ ਨਾਲ ਸੰਪਰਕ ਬਣਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਕਿਸੇ ਤਰ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਤੇ ਮੇਲ ਨਹੀਂ ਹੋ ਸਕਿਆ। ਉਨ੍ਹਾਂ ਨੇ ਛੋਟੀ ਉਮਰ ਵਿੱਚ ਵਿਆਹ ਕਰਵਾ ਲਿਆ, ਪਰ ਉਸ ਦੇ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰ ਸਮੇਤ ਆਪਣੇ ਵਿਛੜੇ ਪਰਿਵਾਰ ਨੂੰ ਮਿਲਣ ਦੀ ਇੱਛਾ ਸਦਾ ਬਣੀ ਰਹੀ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੋਸਲ ਮੀਡੀਆ ’ਤੇ ਇਕ ਪੋਸਟ ਮਿਲੀ, ਜਿਸ ਵਿਚ ਵੰਡ ਦੌਰਾਨ ਇਕ ਵਿਅਕਤੀ ਅਤੇ ਉਸ ਦੀ ਭੈਣ ਦੇ ਵਿਛੜਣ ਦਾ ਵੇਰਵਾ ਦਿੱਤਾ ਗਿਆ ਸੀ। ਦੋਵੇਂ ਪਰਿਵਾਰ ਇਸ ਪੋਸਟ ਰਾਹੀਂ ਇਕ ਦੂਜੇ ਨਾਲ ਜੁੜੇ ਅਤੇ ਪਤਾ ਲੱਗਾ ਕਿ ਮਹਿੰਦਰ ਕੌਰ ਅਤੇ ਅਜੀਜ ਆਜ਼ਾਦ ਅਸਲ ਵਿੱਚ ਦੋਵੇਂ ਭੈਣ-ਭਰਾ ਹਨ। ਖੁਸ਼ੀ ’ਚ ਦੋਵੇਂ ਕਈ ਵਾਰ ਇਕ ਦੂਜੇ ਦੇ ਗਲੇ ਮਿਲੇ ਅਤੇ ਦੋਵੇਂ ਇਕ ਦੂਜੇ ਦਾ ਹੱਥ ਚੁੰਮਦੇ ਦਿਖਾਈ ਦਿੱਤੇ। ਅਜੀਜ ਆਜ਼ਾਦ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਵਸਿਆ ਹੋਣ ਕਾਰਨ ਉਸ ਨੇ ਇਸਲਾਮ ਕਬੂਲ ਕਰ ਲਿਆ ਅਤੇ ਸਾਰਾ ਪਰਿਵਾਰ ਹੁਣ ਮੁਸਲਿਮ ਹੈ।

  1. Sukhbir Badal on Bhagwant Mann: ਅਬੋਹਰ ਵਿਖੇ ਬੋਲੇ ਸੁਖਬੀਰ ਬਾਦਲ- "ਭਗਵੰਤ ਮਾਨ ਮੁੱਖ ਮੰਤਰੀ ਨਹੀਂ, ਕੇਜਰੀਵਾਲ ਦਾ ਕੰਡਕਟਰ ਐ"
  2. ਪੰਜਾਬ ਸਿਰ ਕਰਜ਼ੇ ਦੀ ਪੰਡ ਭਾਰੀ, ਹਰਿਆਣਾ ਨਾਲੋਂ 42 ਹਜ਼ਾਰ ਕਰੋੜ ਰੁਪਏ ਜ਼ਿਆਦਾ ਕਰਜ਼ਾ ! ਖਾਸ ਰਿਪੋਰਟ
  3. ਆਪ MP ਸੰਜੇ ਸਿੰਘ ਦੇ ਕਰੀਬੀਆਂ ਦੇ ਟਿਕਾਣਿਆਂ 'ਤੇ ED ਦੇ ਛਾਪੇ, ਪੀਐਮ ਮੋਦੀ 'ਤੇ ਸੰਸਦ ਮੈਂਬਰ ਨੇ ਸਾਧੇ ਨਿਸ਼ਾਨੇ

ਇਸ ਮੌਕੇ ਕਰਤਾਰਪੁਰ ਪ੍ਰਸ਼ਾਸ਼ਨ ਨੇ ਦੋਵਾਂ ਪਰਿਵਾਰਾਂ ਨੂੰ ਹਾਰ ਪਹਿਨਾਏ ਅਤੇ ਮਿਠਾਈਆਂ ਭੇਂਟ ਕੀਤੀਆਂ। ਦੋਵਾਂ ਪਰਿਵਾਰਾਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ ਅਤੇ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕੀਤੇ। ਦੋਵਾਂ ਪਰਿਵਾਰਾਂ ਨੇ ਇਕ ਦੂਜੇ ਨੂੰ ਤੋਹਫੇ ਵੀ ਦਿੱਤੇ। ਮਹਿੰਦਰ ਕੌਰ ਨੇ ਭਾਰਤ ਅਤੇ ਪਾਕਿਸਤਾਨ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਬਹੁਤ ਲੋਕਾਂ ਨੂੰ ਆਪਣੇ ਵਿਛੜਿਆਂ ਨੂੰ ਮਿਲਾ ਰਿਹਾ ਹੈ। ਉਸ ਨੇ ਟਿੱਪਣੀ ਕੀਤੀ ਕਿ ਅੱਜ ਕਰਤਾਰਪੁਰ ਕੋਰੀਡੋਰ ਨੇ 75 ਸਾਲ ਪਹਿਲਾਂ ਵਿਛੜੇ ਭਰਾ-ਭੈਣ ਨੂੰ ਇਕੱਠਾ ਕੀਤਾ ਹੈ। ਆਉਣ ਵਾਲੇ ਸਮੇਂ ਵਿਚ ਵੀ ਇਹ ਕਾਰੀਡੋਰ ਭਾਰਤ ਪਾਕਿਸਤਾਨ ਦੇ ਵੰਡ ਕਾਰਨ ਵਿਛੜੇ ਪਰਿਵਾਰਿਕ ਮੈਂਬਰਾਂ ਨੂੰ ਇਕ ਦੂਜੇ ਨੂੰ ਮਿਲਾਏਗਾ, ਪਰ ਸ਼ਾਮ ਨੂੰ ਫਿਰ ਦੋਵੇਂ ਭੈਣ-ਭਰਾ ਇਸ ਵਾਅਦੇ ਨਾਲ ਵੱਖ-ਵੱਖ ਹੋ ਗਏ ਕਿ ਫਿਰ ਕੋਰੀਡੋਰ ਰਾਹੀਂ ਪਾਕਿਸਤਾਨ ਆ ਕੇ ਮਿਲਣਗੇ। ਪਰ ਮਹਿੰਦਰ ਕੌਰ ਨੇ ਇਹ ਵੀ ਸ਼ੰਕਾ ਪ੍ਰਗਟ ਕੀਤੀ, ਕਿ ਉਸ ਦੀ ਉਮਰ ਬਹੁਤ ਜ਼ਿਆਦਾ ਹੋ ਚੁੱਕੀ ਹੈ ਅਤੇ ਫਿਰ ਆਪਣੇ ਭਰਾ ਨਾਲ ਮਿਲ ਸਕੇਗੀ ਜਾਂ ਨਹੀਂ, ਇਹ ਪ੍ਰਮਾਤਮਾ ’ਤੇ ਨਿਰਭਰ ਕਰਦਾ ਹੈ।

ABOUT THE AUTHOR

...view details