ਗੁਰਦਾਸਪੁਰ: ਗੁਰਦਾਸਪੁਰ ਦੇ ਸਰਕਾਰੀ ਗੌਰਮਿੰਟ ਕਾਲਜ ਦੀ ਗਰਾਊਂਡ ਵਿੱਚ ਭਰਤੀ ਦੀ ਤਿਆਰੀ ਕਰਨ ਲਈ ਪ੍ਰੈਕਟਿਸ ਕਰਨ ਆਏ ਨੌਜਵਾਨਾਂ ਨਾਲ ਪ੍ਰਾਈਵੇਟ ਕੋਚ ਅਤੇ ਸਾਬਕਾ ਫੌਜੀ ਵਿੱਚ ਝੜਪ ਹੋ ਗਈ ।ਇਸ ਝੜਪ ਚ 4 ਨੌਜਵਾਨ ਜ਼ਖਮੀ ਹੋ ਗਏ ।ਜ਼ਖਮੀ ਨੌਜਵਾਨਾਂ ਨੇ ਸਾਬਕਾ ਫੌਜੀ ਤੇ ਹੋਰ ਕਈ ਨੌਜਵਾਨਾਂ ਤੇ ਉਨ੍ਹਾਂ ਨਾਲ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ।
ਸਰਕਾਰੀ ਕਾਲਜ ਦਾ ਗਰਾਊਂਡ ਬਣਿਆ ਜੰਗ ਦਾ ਮੈਦਾਨ, ਕਈ ਨੌਜਵਾਨ ਜ਼ਖਮੀ - ਕੁੱਟਮਾਰ ਦੇ ਇਲਜ਼ਾਮ
ਸਰਕਾਰੀ ਕਾਲਜ ਦੇ ਗਰਾਊਂਡ ਵਿੱਚ ਨੌਜਵਾਨਾਂ ਦੇ ਗੁੱਟਾਂ ਦੇ ਵਿੱਚ ਮਾਮੂਲੀ ਗੱਲ ਨੂੰ ਲੈਕੇ ਤਰਕਾਰ ਵਧ ਗਿਆ ਕਿ ਦੇਖਦੇ ਹੀ ਦੇਖਦੇ ਉਸਨੇ ਖੂਨੀ ਰੂਪ ਧਾਰ ਲਿਆ ।ਇਸ ਦੌਰਾਨ ਕਈ ਨੌਜਵਾਨ ਜ਼ਖਮੀ ਹੋ ਗਏ ਜਿੰਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ।ਪੀੜਤ ਨੌਜਵਾਨ ਨੇ ਇਸ ਮਾਮਲੇ ਨੂੰ ਲੈਕੇ ਇੱਕ ਸਾਬਕਾ ਫੌਜੀ ਤੇ ਉਨ੍ਹਾਂ ਨਾਲ ਧੱਕਾ ਕਰਨ ਦੇ ਇਲਜ਼ਾਮ ਲਗਾਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਹੋਏ ਨੌਜਵਾਨਾਂ ਨੇ ਦੱਸਿਆ ਕਿ ਉਹ ਗੁਰਦਾਸਪੁਰ ਦੇ ਸਰਕਾਰੀ ਗੌਰਮਿੰਟ ਕਾਲਜ ਦੀ ਗਰਾਊਂਡ ਵਿੱਚ ਫੌਜ ਵਿਚ ਭਰਤੀ ਹੋਣ ਦੇ ਲਈ ਦੌੜ ਲਗਾਉਣ ਲਈ ਆਉਂਦੇ ਹਨ। ਉਨ੍ਹਾਂ ਦਸਿਆ ਕਿ ਕੁੱਝ ਦਿਨਾਂ ਤੋਂ ਇਸ ਗਰਾਊਂਡ ਵਿੱਚ ਇਕ ਸਾਬਕਾ ਫੌਜੀ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਆ ਰਿਹਾ ਹੈ ਜਿਸਨੇ ਆਪਣਾ ਇਕ ਪ੍ਰਾਈਵੇਟ ਕੋਚਿੰਗ ਸੈਂਟਰ ਖੋਲ੍ਹਿਆ ਹੋਇਆ ਹੈ ਤੇ ਉਸ ਨੇ ਗਰਾਊਂਡ ਵਿੱਚ ਪ੍ਰੈਕਟਿਸ ਕਰਨ ਲਈ ਆ ਰਹੇ ਨੌਜਵਾਨਾਂ ਨੂੰ ਕਿਹਾ ਕਿ ਗਰਾਊਂਡ ਵਿਚ ਪ੍ਰੈਕਟਿਸ ਕਰਨ ਅਤੇ ਕਸਰਤ ਕਰਨ ਲਈ ਐਂਟਰੀ ਫ਼ੀਸ ਦੇਣੀ ਹੋਵੇਗੀ ਜਦ ਕੁੱਝ ਨੌਜਵਾਨਾਂ ਨੇ ਕਿਹਾ ਕਿ ਇਹ ਸਰਕਾਰੀ ਗਰਾਊਂਡ ਹੈ ਉਹ ਇਸ ਦੀ ਕੋਈ ਫੀਸ ਨਹੀਂ ਦੇਣਗੇ ਤਾਂ ਵਿਰੋਧ ਕਰਨ ਤੇ ਇਸ ਸਾਬਕਾ ਫੌਜੀ ਨੇ ਆਪਣੇ ਸਾਥੀ ਬੁਲਾ ਕੇ ਇਨ੍ਹਾਂ ਨੌਜਵਾਨਾਂ ਨਾਲ ਮਾਰਕੁਟਾਈ ਕੀਤੀ ਜਿਸ ਕਰਕੇ 4 ਨੌਜਵਾਨ ਜ਼ਖਮੀ ਹੋ ਗਏ ਜਿੰਨ੍ਹਾਂ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।ਓਧਰ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਫੌਜੀ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਗੁਰਦਾਸਪੁਰ ਦੀ ਸਰਕਾਰੀ ਗੌਰਮਿੰਟ ਕਾਲਜ ਦੀ ਗਰਾਊਂਡ ਨੂੰ ਸਹੀ ਕਰਨ ਲਈ ਪਾਸ ਸਿਸਟਮ ਬਣਾਇਆ ਗਿਆ ਹੈ ਅਤੇ ਸਭ ਦੀ ਸਹਿਮਤੀ ਨਾਲ ਇਸ ਪਾਸ ਸਿਸਟਮ ਬਣਾਇਆ ਗਿਆ ਹੈ ਕਿਉਂਕਿ ਇਸ ਗਰਾਊਂਡ ਵਿੱਚ ਪਹਿਲਾਂ ਬਹੁਤ ਚੋਰੀਆਂ ਹੋ ਚੁੱਕੀਆਂ ਹਨ ਇਸ ਇਸ ਲਈ ਪਾਸ ਵਾਲਾ ਬੱਚਾ ਹੀ ਅੰਦਰ ਆ ਕੇ ਪ੍ਰੈਕਟਿਸ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਪਾਸ ਦੀ ਕੋਈ ਫੀਸ ਨਹੀਂ ਮੰਗੀ ਗਈ ।ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਰੋਕਿਆ ਤਾਂ ਬਚੇ ਆਪਸ ਵਿੱਚ ਝਗੜੇ ਹਨ ਤੇ ਉਨ੍ਹਾਂ ਨੇ ਕਿਸੇ ਨਾਲ ਮਾਰਕੁਟਾਈ ਨਹੀਂ ਕੀਤੀ।
ਇਹ ਵੀ ਪੜ੍ਹੋ:10 ਸਾਲ ਪਹਿਲਾਂ ਲਾਪਤਾ ਹੋਈ ਕੁੜੀ ਪ੍ਰੇਮੀ ਦੇ ਘਰੋਂ ਮਿਲੀ, ਇਸ ਤਰ੍ਹਾਂ ਹੋਇਆ ਖੁਲਾਸਾ