ਗੁਰਦਾਸਪੁਰ:ਪੰਜਾਬ 'ਚ ਅਨੇਕਾ ਅਜਿਹੇ ਮਾਮਲੇ ਆਉਦੇਂ ਹਨ, ਕਿ ਦਾਜ਼ ਦੀ ਮੰਗ ਕਰਨ ਵਾਲੇ ਸਹੁਰੇ ਪਰਿਵਾਰ ਤੋਂ ਦੁੱਖੀ ਹੋ ਕੇ ਵਿਆਹੁਤਾ ਲੜਕੀਆਂ ਆਤਮ ਹੱਤਿਆ ਕਰ ਲੈਂਦਿਆ ਹਨ। ਅਜਿਹਾ ਮਾਮਲਾ ਬਟਾਲਾ ਅਧਿਨ ਪੈਂਦੇ ਪਿੰਡ ਦਾਬਾਂਵਾਲ ਦੀ ਇੱਕ ਵਿਆਹੁਤਾ ਲੜਕੀ ਰਾਜਵੰਤ ਕੌਰ ਵੱਲੋਂ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਗਈ।
ਗੁਰਦਾਸਪੁਰ:ਦਾਜ਼ ਦੀ ਬਲੀ ਚੜ੍ਹੀ ਇੱਕ ਹੋਰ ਵਿਆਹੁਤਾ - ਲੜਕੀ ਰਾਜਵੰਤ ਕੌਰ
ਜਿਲ੍ਹਾ ਗੁਰਦਾਸਪੁਰ ਅਧਿਨ ਬਟਾਲਾ ਦੇ ਪੈਂਦੇ ਪਿੰਡ ਦਾਬਾਂਵਾਲ ਦੀ ਇੱਕ ਵਿਆਹੁਤਾ ਲੜਕੀ ਰਾਜਵੰਤ ਕੌਰ ਵੱਲੋਂ ਸਹੁਰੇ ਪਰਿਵਾਰ ਵੱਲੋਂ ਦਾਜ਼ ਦੀ ਮੰਗ ਕਰਨ ਤੇ ਫਾਹਾ ਲੈ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ।
ਉੱਥੇ ਹੀ ਮ੍ਰਿਤਕ ਲੜਕੀ ਦੇ ਪਰਿਵਾਰ ਦਾ ਆਰੋਪ ਹੈ, ਕਿ ਉਹਨਾਂ ਦੀ ਬੇਟੀ ਨੂੰ ਸਹੁਰੇ ਪਰਿਵਾਰ ਅਕਸਰ ਹੀ ਤੰਗ ਪਰੇਸ਼ਾਨ ਕਰਦੇ ਸੀ, ਤੇ ਧੀ ਦੇ ਕਤਲ ਹੋਣ ਦਾ ਆਰੋਪ ਲਗਾਇਆ ਜਾਂ ਰਿਹਾ ਹੈ। ਉਧਰ ਥਾਣਾ ਸਦਰ ਦੇ ਐਸ. ਐਚ. ਓ. ਅਮੋਲਕਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿੱਖੇ ਭੇਜਿਆ ਗਿਆ ਹੈ, ਪੁਲਿਸ ਦਾ ਕਹਿਣਾ ਹੈ, ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:-ਪੰਜਾਬ ਵਿਧਾਨ ਸਭਾ ਚੋਣਾਂ :ਬਸਪਾ ਨਾਲ ਗਠਬੰਧਨ ਤੋਂ ਬਾਅਦ ਹੁਣ ਮਹਾਗਠਬੰਧਨ ਦੀ ਤਿਆਰੀ