ਗੁਰਦਾਸਪੁਰ:ਪੰਜਾਬ ਵਿਧਾਨ ਸਭਾ ਚੋਣਾ 2022 (Punjab Assembly Election 2022) ਨੂੰ ਲੈ ਕੇ ਪੰਜਾਬ ਵਿਚ ਵੱਖ ਵੱਖ ਰਾਜਨੀਤਿਕ ਦਲਾਂ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ।ਉਥੇ ਹੀ ਗੁਰਦਾਸਪੁਰ ਦੇ ਬਟਾਲਾ ਤੋਂ ਮਸੀਹੀ ਭਾਈਚਾਰਾ ਨਾਲ ਕਾਂਗਰਸ ਪਾਰਟੀ ਦੇ ਸਾਬਕਾ ਕੇਂਦਰੀ ਮੰਤਰੀ ਜੇ.ਡੀ ਸਿਲਮ ਨੇ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ।ਇਸ ਮੌਕੇ ਮਸੀਹੀ ਭਾਈਚਾਰੇ ਵੱਲੋਂ ਸਾਬਕਾ ਕੇਂਦਰੀ ਮੰਤਰੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਹਲਕੇ ਵਿਚ ਮਸੀਹੀ ਭਾਈਚਾਰੇ ਨੂੰ ਮਸੀਹੀ ਉਮੀਦਵਾਰ ਦਿੱਤਾ ਜਾਵੇ ਜੋ ਕਿ ਸਾਡੀਆਂ ਸਮੱਸਿਆਵਾਂ ਨੂੰ ਸਮਝ ਸਕੇਗਾ।ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮਸੀਹੀ ਭਾਈਚਾਰੇ ਵੱਲੋਂ ਕਾਂਗਰਸ ਪਾਰਟੀ ਨੂੰ ਪੂਰਨ ਸਮਰਥਨ ਦਿੱਤਾ ਜਾਵੇਗਾ ਪਰ ਮਸੀਹੀ ਭਾਈਚਾਰੇ ਦੇ ਵਿਅਕਤੀ ਨੂੰ ਉਮੀਦਵਾਰੀ ਦਿੱਤੀ ਜਾਵੇ।
ਮਸੀਹੀ ਭਾਈਚਾਰੇ ਵੱਲੋਂ ਕਾਂਗਰਸ ਤੋਂ ਉਮੀਦਵਾਰ ਦੀ ਮੰਗ - Assembly Elections
ਗੁਰਦਾਸਪੁਰ ਦੇ ਬਟਾਲਾ ਦਾ ਮਸੀਹੀ ਭਾਈਚਾਰੇ (Christian community of Batala) ਨੇ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਵਿਚ ਮਸੀਹੀ ਭਾਈਚਾਰੇ ਦੇ ਵਿਅਕਤੀ ਨੂੰ ਉਮੀਦਵਾਰੀ ਦਿੱਤੀ ਜਾਵੇ ਤਾਂ ਜੋ ਕਿ ਉਹ ਸਾਡੀਆਂ ਸਮੱਸਿਆਵਾਂ ਨੂੰ ਸਮਝਦਾ ਹੋਇਆ ਹੱਲ ਕਰੇਗਾ।
ਸਾਬਕਾ ਕੇਂਦਰੀ ਮੰਤਰੀ ਜੇ.ਡੀ ਸਿਲਮ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇਸ਼ ਭਰ ਵਿਚ ਘੱਟ ਗਿਣਤੀਆਂ ਕੌਮਾਂ ਦੀਆਂ ਮੰਗਾਂ ਨੂੰ ਹਮੇਸ਼ਾ ਮੰਨਦੀ ਆਈ ਹੈ।ਉਨ੍ਹਾਂ ਨੇ ਕਿਹਾ ਬਟਾਲਾ ਮਸੀਹੀ ਭਾਈਚਾਰੇ ਦੀ ਮੰਗ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਨ ਕੋਲ ਜਰੂਰ ਰੱਖਾਂਗਾ।ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਹਮੇਸ਼ਾ ਤੋਂ ਮਸੀਹੀ ਭਾਈਚਾਰੇ ਦੇ ਨਾਲ ਖੜ੍ਹੀ ਹੈ।ਉਨ੍ਹਾਂ ਨੇ ਕਿਹਾ ਹੈ ਵਿਧਾਨ ਸਭਾ ਚੋਣਾਂ (Assembly Elections) ਵਿਚ ਕਾਂਗਰਸ ਸਰਕਾਰ ਚੁਣੀ (Congress government will be elected) ਜਾਵੇਗੀ ।
ਇਹ ਵੀ ਪੜੋ:ਮਨੀਸ਼ ਸਿਸੋਦੀਆ ਨੇ ਦੱਸੀ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ