ਗੁਰਦਾਸਪੁਰ: ਪੰਜਾਬ ਵਿੱਚ ਕੋਰੋਨਾ ਕਰਕੇ ਲੱਗਿਆ ਕਰਫਿਊ ਹਟਾ ਦਿੱਤਾ ਗਿਆ ਪਰ ਤਾਲਾਬੰਦੀ ਜਾਰੀ ਹੈ। ਇਸ ਤਹਿਤ ਹੀ ਕੁਝ ਢਿੱਲ ਦਿੱਤੀ ਗਈ ਹੈ ਤੇ ਬੱਸਾਂ ਦੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ। ਉੱਥੇ ਹੀ ਗੁਰਦਾਸਪੁਰ-ਬਟਾਲਾ ਤੇ ਅੰਮ੍ਰਿਤਸਰ-ਜਲੰਧਰ ਰੂਟਾਂ 'ਤੇ ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ।
ਬਟਾਲਾ 'ਚ ਬੱਸ ਸੇਵਾਵਾਂ ਸ਼ੁਰੂ, ਅੱਡੇ 'ਤੇ ਪਰਤੀ ਰੌਣਕ
ਪੰਜਾਬ ਵਿੱਚ ਕੋਰੋਨਾ ਕਰਕੇ ਕਰਫਿਊ ਲੱਗਿਆ ਸੀ ਜੋ ਕਿ ਹੁਣ ਹਟਾ ਦਿੱਤਾ ਗਿਆ ਤੇ ਤਾਲਾਬੰਦੀ ਜਾਰੀ ਹੈ। ਤਾਲਾਬੰਦੀ ਦੌਰਾਨ ਪੰਜਾਬ ਸਰਕਾਰ ਨੇ ਰਾਹਤ ਦਿੰਦਿਆਂ ਬੱਸ ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਸ ਤਹਿਤ ਹੀ ਬਟਾਲਾ ਵਿੱਚ ਕੁੱਝ ਰੂਟਾਂ ਉੱਤੇ ਬੱਸਾਂ ਚਲਾਈਆਂ ਗਈਆਂ।
ਜਦੋਂ ਇਸ ਬਾਰੇ ਬੱਸ ਸਟੈਂਡ ਕੋਲ ਸਥਿਤ ਦੁਕਾਨਾਂ ਦੇ ਦੁਕਾਨਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ 2 ਮਹੀਨੇ ਬਾਅਦ ਬੱਸਾਂ ਸ਼ੁਰੂ ਹੋਈਆਂ ਹਨ ਤੇ ਕੁਝ ਰੌਣਕ ਵੇਖਣ ਨੂੰ ਮਿਲੀ। ਇਸ ਦੇ ਨਾਲ ਹੀ ਹੁਣ ਕੁਝ ਉਮੀਦ ਜਾਗ ਰਹੀ ਕਿ ਉਨ੍ਹਾਂ ਦੀ ਚੰਗੀ ਆਮਦਨ ਹੋ ਸਕੇਗੀ।
ਉੱਥੇ ਹੀ ਜਦੋਂ ਬੱਸ ਡਰਾਈਵਰਾਂ ਅਤੇ ਬੱਸ ਦੇ ਕੰਡਕਟਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੱਸ ਵਿੱਚ ਸਿਰਫ਼ 26 ਸਵਾਰੀਆਂ ਹੀ ਬਿਠਾਇਆਂ ਜਾ ਰਹੀਆਂ ਹਨ ਤੇ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬੱਸ ਇੱਕ ਬੱਸ ਸਟੈਂਡ ਤੋਂ ਦੂਜੇ ਬੱਸ ਸਟੈਂਡ ਉੱਤੇ ਕੇ ਰੁਕੇਗੀ ਤੇ ਸਰਕਾਰ ਵੱਲੋਂ ਜਾਰੀ ਕੀਤੇ ਸਾਰੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ।