ਪੰਜਾਬ

punjab

ETV Bharat / state

ਨੌਜਵਾਨ ਨੇ ਢਾਈ ਲੱਖ ਰੁਪਏ ਵਾਪਸ ਕਰਕੇ ਈਮਾਨਦਾਰੀ ਦੀ ਕੀਤੀ ਮਿਸਾਲ ਕਾਇਮ - ਢਾਈ ਲੱਖ ਰੁਪਏ

ਜ਼ੀਰਾ ਵਿੱਚ ਢਾਈ ਲੱਖ ਰੁਪਏ ਵਾਪਸ ਕਰਕੇ ਈਮਾਨਦਾਰੀ ਦੀ ਕੀਤੀ ਗਈ ਮਿਸਾਲ ਕਾਇਮ ਇਸ ਸਬੰਧੀ ਜਾਣਕਾਰੀ ਪੀਐੱਨਬੀ ਬੈਂਕ ਦੇ ਮੈਨੇਜਰ ਵਲੋਂ ਦਿੱਤੀ ਗਈ।

ਈਮਾਨਦਾਰ ਨੌਜਵਾਨ ਕੁਲਬੀਰ ਸਿੰਘ
ਈਮਾਨਦਾਰ ਨੌਜਵਾਨ ਕੁਲਬੀਰ ਸਿੰਘ

By

Published : Apr 24, 2021, 5:44 PM IST

ਫਿਰੋਜ਼ਪੁਰ: ਜ਼ੀਰਾ ਵਿੱਚ ਢਾਈ ਲੱਖ ਰੁਪਏ ਵਾਪਸ ਕਰਕੇ ਈਮਾਨਦਾਰੀ ਦੀ ਕੀਤੀ ਗਈ ਮਿਸਾਲ ਕਾਇਮ ਇਸ ਸਬੰਧੀ ਜਾਣਕਾਰੀ ਪੀਐੱਨਬੀ ਬੈਂਕ ਦੇ ਮੈਨੇਜਰ ਵਲੋਂ ਦਿੱਤੀ ਗਈ। ਬੈਂਕ ਮੈਨੇਜਰ ਅਸ਼ਵਨੀ ਕੁਮਾਰ ਗਰਗ ਨੇ ਦੱਸਿਆ ਕਿ ਦੁਬਈ ਵਿਚ ਰਹਿਣ ਵਾਲੀ ਜਸਬੀਰ ਕੌਰ ਵਲੋਂ ਆਪਣੇ ਪਰਿਵਾਰ ਨੂੰ ਢਾਈ ਲੱਖ ਰੁਪਏ ਦੇ ਕਰੀਬ ਟਰਾਂਸਫਰ ਕੀਤੇ ਗਏ ਸਨ ਜੋ ਕਿ ਗ਼ਲਤ ਅਕਾਉਂਟ ਨੰਬਰ ਹੋਣ ਕਾਰਨ ਕੁਲਬੀਰ ਸਿੰਘ ਪੁੱਤਰ ਅਕਵਾਣ ਸਿੰਘ ਵਾਸੀ ਝੰਡਾ ਬੱਗਾ ਪੁਰਾਣਾ ਦੇ ਅਕਾਊਂਟ ਵਿਚ ਚਲੇ ਗਏ।

ਈਮਾਨਦਾਰ ਨੌਜਵਾਨ ਕੁਲਬੀਰ ਸਿੰਘ

ਪਰ ਕੁਲਬੀਰ ਸਿੰਘ ਵੱਲੋਂ ਈਮਾਨਦਾਰੀ ਵਿਖਾਉਂਦੇ ਹੋਏ ਇਹ ਰਕਮ ਜਸਬੀਰ ਕੌਰ ਦੇ ਪਰਿਵਾਰ ਵਾਲਿਆਂ ਨੂੰ ਵਾਪਸ ਕਰਨ ’ਤੇ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਕਿਉਂਕਿ ਇਹੋ ਜਿਹੇ ਇਮਾਨਦਾਰ ਵਿਅਕਤੀਆਂ ਦੇ ਨਾਲ ਹੀ ਸਮਾਜ ਚੱਲ ਰਿਹਾ ਹੈ।

ਇਸ ਮੌਕੇ ਜਦ ਕੁਲਬੀਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਝੰਡਾ ਬੱਗਾ ਪੁਰਾਣਾ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਮੇਰੇ ਅਕਾਉਂਟ ਵਿੱਚ ਜਦ ਦੋ ਲੱਖ ਤਰਵੰਜਾ ਹਜਾਰ ਸੱਤ ਸੌ ਚੁਤਾਲੀ ਰੁਪਏ ਦਾ ਬੈਂਕ ਵੱਲੋਂ ਮੈਸੇਜ ਆਇਆ ਤਾਂ ਮੈਂ ਵੇਖ ਕੇ ਹੈਰਾਨ ਰਹਿ ਗਿਆ ਤੇ ਮੈਂ ਆਪਣੇ ਮਾਮਾ ਜੀ ਸੁਖਦੇਵ ਸਿੰਘ ਨਾਲ ਸੰਪਰਕ ਕੀਤਾ ਜੋ ਕਿ ਹੋਮਗਾਰਡ ਇੰਚਾਰਜ ਹਨ ਜਿਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਇਸ ਰਕਮ ਨੂੰ ਪਰਿਵਾਰ ਵਾਲਿਆਂ ਨੂੰ ਵਾਪਸ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਮੈਂ ਫੌਰੀ ਤੌਰ ਤੇ ਬੈਂਕ ਮੈਨੇਜਰ ਨਾਲ ਸੰਪਰਕ ਕਰ ਪਰਿਵਾਰ ਨੂੰ ਇਹ ਰਕਮ ਵਾਪਸ ਕੀਤੀ ਜਿਸ ਨਾਲ ਮੇਰੇ ਮਨ ਨੂੰ ਵੀ ਬਹੁਤ ਸੰਤੁਸ਼ਟੀ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ

ਇਸ ਬਾਬਤ ਜਦ ਜਸਬੀਰ ਕੌਰ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਉਸਦੀ ਭੈਣ ਜੋ ਦੁਬਈ ਵਿਚ ਰਹਿੰਦੀ ਹੈ, ਉਸ ਨੇ ਪਰਿਵਾਰ ਲਈ ਢਾਈ ਲੱਖ ਰੁਪਏ ਟਰਾਂਸਫਰ ਕੀਤੇ ਸੀ, ਜੋ ਗ਼ਲਤ ਅਕਾਊਂਟ ਵਿਚ ਟਰਾਂਸਫਰ ਹੋ ਗਏ ਸਨ। ਉਸ ਨੇ ਦੱਸਿਆ ਕਿ ਕੁਲਬੀਰ ਸਿੰਘ ਵੱਲੋਂ ਇਹ ਰਕਮ ਵਾਪਸ ਕਰ ਕੇ ਸਾਡੇ ’ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ।

ਇਹ ਵੀ ਪੜ੍ਹੋ: ਬੇਅਦਬੀ ਮਾਮਲੇ ’ਚ ਰਵਨੀਤ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਠੋਕਵਾ ਜਵਾਬ

ABOUT THE AUTHOR

...view details