ਫਿਰੋਜ਼ਪੁਰ: ਕੋਰੋਨਾ ਕਾਲ ਦੌਰਾਨ ਜਿੱਥੇ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਆਮ ਆਦਮੀ ਦੋ ਵਕਤ ਦੀ ਰੋਟੀ ਲਈ ਵੀ ਔਖਾ ਹੋ ਰਿਹਾ ਹੈ ਉਥੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਰ ਗੁਰਦੁਆਰਿਆਂ ਵਿਚ 24 ਘੰਟੇ ਲੰਗਰ ਦੀ ਸੇਵਾ ਚੱਲ ਰਹੀ ਹੈ।
ਜਿਸ ਵਿਚ ਯੋਗਦਾਨ ਪਾਉਣ ਲਈ ਅੱਜ ਹਲਕਾ ਗੁਰੂ ਹਰਸਹਾਏ ਦੀ ਸੰਗਤ ਵੱਲੋਂ ਕਰੀਬ ਪੰਜ ਸੌ ਕੁਇੰਟਲ ਕਣਕ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਲਈ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਅਤੇ ਹਲਕਾ ਗੁਰੂਹਰਸਹਾਏ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਰਵਾਨਾ ਕੀਤੀ। ਜਿੱਥੇ ਵੱਖ ਵੱਖ ਹਲਕਿਆਂ ਤੋਂ ਇਕੱਠੀ ਹੋਈ ਕਣਕ ਅੰਮ੍ਰਿਤਸਰ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਭੇਜੀ ਜਾਵੇਗੀ।