ਫਿਰੋਜ਼ਪੁਰ: ਮੱਲਾਂਵਾਲਾ ਪੁਲਿਸ ਨੇ ਚੈਕਿੰਗ ਲਈ ਨਾਕਾ (Blockade) ਲਗਾਇਆ ਹੋਇਆ ਸੀ ਇਸ ਦੌਰਾਨ ਪੁਲਿਸ ਨੇ ਇਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ।ਇਸ ਬਾਰੇ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਸਮੇਤ ਮੱਲਾਂਵਾਲਾ ਰਾਧਾ ਸਵਾਮੀ ਡੇਰੇ ਕੋਲ ਨਾਕਾ ਲਗਾਇਆ ਗਿਆ ਸੀ ਜਿਸ ਦੌਰਾਨ ਸਵਿਫਟ ਕਾਰ ਚਿੱਟੇ ਰੰਗ ਦੀ ਕੋਲੋਂ ਲੰਘੀ ਤਾਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਡਰਾਈਵਰ ਵੱਲੋਂ ਕਾਰ ਨੂੰ ਭਜਾ ਲਿਆ ਗਿਆ।
Ferozepur:ਨਸ਼ੇ ਦੀ ਵੱਡੀ ਖੇਪ ਸਮੇਤ ਪਰਿਵਾਰ ਦੇ ਜੀਅ ਕਾਬੂ - Blockade
ਫਿਰੋਜ਼ਪੁਰ ਦੀ ਪੁਲਿਸ ਨੇ ਨਾਕੇਬੰਦੀ (Blockade) ਦੌਰਾਨ ਇਕੋ ਪਰਿਵਾਰ ਦੇ ਤਿੰਨ ਜੀਅ ਨੂੰ ਨਸ਼ੀਲੀਆਂ ਗੋਲੀਆਂ (Drug pills) ਦੀ ਵੱਡੀ ਖੇਪ ਸਮੇਤ ਕਾਬੂ ਕੀਤਾ ਹੈ।ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਉਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।
ਉਨ੍ਹਾਂ ਨੇ ਦੱਸਿਆ ਕਿ ਜਿਸ ਦਾ ਪਿੱਛਾ ਕਰਦੇ ਹੋਏ ਇੱਕ ਕਿਲੋਮੀਟਰ ਦੂਰ ਜਾ ਕੇ ਕਾਰ ਕੋਲ ਪੁੱਜੇ ਤਾਂ ਕਾਰ ਵਿੱਚ ਬੈਠੇ ਵਿਅਕਤੀ ਵੱਲੋਂ ਲਿਫਾਫਾ ਬਾਹਰ ਸੁੱਟਿਆ ਗਿਆ।ਜਿਸ ਦੀ ਪੜਤਾਲ ਕੀਤੀ ਤਾਂ ਉਸ ਵਿਚੋਂ 450 ਨਸ਼ੀਲੀਆਂ ਗੋਲੀਆਂ (Drug pills) ਬਰਾਮਦ ਹੋਈਆਂ।ਇਸ ਦੌਰਾਨ ਕਾਰ ਵਿੱਚ ਬੈਠੇ ਕਰਨੈਲ ਸਿੰਘ, ਸਰਬਜੀਤ ਕੌਰ ਅਤੇ ਉਨ੍ਹਾਂ ਦੇ ਪੁੱਤਰ ਜਗਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਰਨੈਲ ਸਿੰਘ ਪਹਿਲਾਂ ਹੀ ਦਸ ਸਾਲ ਦੀ ਸਜ਼ਾ ਜ਼ਾਫਤਾ ਮੁਜ਼ਰਮ ਹੈ ਜੋ ਜ਼ਮਾਨਤ ਤੇ ਆਇਆ ਹੋਇਆ ਸੀ ਅਤੇ ਉਸ ਦੇ ਪੁੱਤਰ ਜਗਜੀਤ ਸਿੰਘ ਉੱਪਰ ਪਹਿਲਾਂ ਵੀ ਐੱਨਡੀਪੀਐੱਸ ਦੇ ਪਰਚੇ ਹਨ।ਤਿੰਨਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਅੱਗੇ ਦੀ ਪੁੱਛਗਿੱਛ ਜਾਰੀ ਕਰ ਦਿੱਤੀ ਗਈ ਹੈ
ਇਹ ਵੀ ਪੜੋ:Talwandi Sabo:ਪੇ ਕਮਿਸ਼ਨ ਨੂੰ ਲੈ ਕੇ ਡਾਕਟਰਾਂ ਨੇ ਕੀਤਾ ਰੋਸ ਪ੍ਰਦਰਸ਼ਨ