ਫਿਰੋਜ਼ਪੁਰ ਦਾ ਸਿਵਲ ਹਸਪਤਾਲ ਖ਼ੁਦ ਹੋਇਆ ਬੀਮਾਰ - civil hospital
ਜਾਂਚ ਦੌਰਾਨ ਸਿਵਲ ਹਸਪਤਾਲ ਬੜੀ ਹੀ ਖਸਤਾ ਹਾਲਤ 'ਚ ਪਾਇਆ ਗਿਆ। ਹਸਪਤਾਲ ਵਿੱਚ ਬਾਥਰੂਮਾਂ ਦੀ ਹਾਲਤ ਹੋਰ ਵੀ ਮਾੜੀ ਅਤੇ ਕਈ ਬਾਥਰੂਮਾਂ ਨੂੰ ਤਾਲੇ ਲਗੇ ਹੋਏ ਹਨ। ਗਰਭਵਤੀ ਔਰਤਾਂ ਨੂੰ ਪਹਿਲੀ ਮੰਜਿਲ 'ਤੇ ਬਣੇ ਵਾਰਡ ਤੱਕ ਲੈ ਕੇ ਜਾਣ ਲਈ ਮੁਸ਼ਕਿਲ ਆ ਰਹੀ ਹੈ।
ਫਿਰੋਜ਼ਪੁਰ: ਸ਼ਹਿਰ ਦਾ ਸਿਵਲ ਹਸਪਤਾਲ ਜਾਂਚ ਦੌਰਾਨ ਬੜੀ ਹੀ ਖਸਤਾ ਹਾਲਤ 'ਚ ਪਾਇਆ ਗਿਆ ਹੈ। ਕਈ ਸਰਕਾਰਾਂ ਆਈਆਂ ਤੇ ਚਲੀਆ ਗਈਆਂ ਪਰ ਕਿਸੇ ਵੀ ਸਰਕਾਰ ਨੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਤੇ ਕੋਈ ਖਾਸ ਧਿਆਨ ਨਹੀਂ ਦਿੱਤਾ। ਇਥੋਂ ਦੇ ਵਾਰਡ ਦੇ ਬਾਥਰੂਮਾ ਨੂੰ ਵੀ ਤਾਲੇ ਲਗੇ ਹੋਏ ਹਨ ਅਤੇ ਵਾਰਡਾਂ ਦੇ ਅੰਦਰ ਕੋਈ ਪੱਖਾਂ ਨਹੀਂ ਚੱਲਦਾ। ਹਸਪਤਾਲ 'ਚ ਮੌਜੂਦ ਸਾਰੇ ਮਰੀਜ਼ ਮਾੜੀ ਹਾਲਤ 'ਚ ਰਹਿਣ ਨੂੰ ਮਜ਼ਬੂਰ ਹਨ।
ਇਥੋਂ ਤੱਕ ਕੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਖ਼ੁਦ ਸਿਵਲ ਹਸਪਤਾਲ ਦੀ ਮਾੜੀ ਹਾਲਤ ਨੂੰ ਲੈ ਕੇ ਚਿੰਤਤ ਹਨ। ਡੀਸੀ ਚੰਦਰ ਗੇਂਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਸੀ। ਡਿਪਟੀ ਕਮਿਸ਼ਨਰ ਮੁਤਾਬਕ ਇਹ ਹਸਪਤਾਲ ਤਾਂ ਆਪ ਬੀਮਾਰ ਹੈ। ਉਨ੍ਹਾਂ ਨੇ ਦੱਸਿਆ ਕਿ ਸਿਵਲ ਸਰਜਨ ਨੂੰ ਹਿਦਾਇਤਾਂ ਦਿੱਤੀਆਂ ਗਈਆ ਹਨ ਅਤੇ ਜਲਦ ਹੀ ਹਸਪਤਾਲ ਦੀ ਹਾਲਤ 'ਚ ਸੁਧਾਰ ਕੀਤਾ ਜਾਵੇਗਾ।