ਫ਼ਿਰੋਜ਼ਪੁਰ: ਬੀਐੱਸਐੱਫ਼ ਦੇ ਜਵਾਨਾਂ ਨੇ ਕਿਹਾ, 'ਅਸੀਂ ਆਪਣੇ ਘਰਾਂ ਤੋਂ ਦੂਰ ਸਰਹੱਦ 'ਤੇ ਤਾਇਨਾਤ ਹਾਂ, ਇਹ ਲੋਕ ਆਏ ਤਾਂ ਸਾਨੂੰ ਬੜਾ ਵਧੀਆ ਲੱਗਿਆ ਤੇ ਇਨ੍ਹਾਂ ਨਾਲ ਹੋਲੀ ਖੇਡ ਘਰ ਦੀ ਕਮੀ ਮਹਿਸੂਸ ਨਹੀਂ ਹੋਈ।
BSF ਜਵਾਨਾਂ ਨੇ ਸਥਾਨਕ ਲੋਕਾਂ ਨਾਲ ਮਨਾਇਆ ਪਿਆਰ ਤੇ ਰੰਗਾਂ ਦਾ ਤਿਉਹਾਰ - daily update
ਅੱਜ ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਸਰਹੱਦ ਦੀ ਰਾਖੀ ਕਰਨ ਵਾਲੇ ਜਵਾਨਾਂ ਨਾਲ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਹੋਲੀ ਦਾ ਆਨੰਦ ਮਾਣਿਆ।
ਬੀਐੱਸਐਫ਼ ਦੇ ਜਵਾਨਾਂ ਨੇ ਸਥਾਨਕ ਲੋਕਾਂ ਨਾਲ ਮਨਾਈ ਹੋਲੀ
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ ਨੇ ਕਿਹਾ ਕਿ ਇਹ ਜਵਾਨ ਆਪਣੇ ਘਰਾ ਤੋਂ ਦੂਰ ਸਰਹੱਦ 'ਤੇ ਦੇਸ਼ ਦੀ ਰੱਖਿਆ ਕਰਦੇ ਹਨ ਸਾਨੂੰ ਵੀ ਇਹਨਾਂ ਨਾਲ ਸਾਰੇ ਤਿਓਹਾਰ ਮਨਾਉਂਣੇ ਚਾਹੀਦੇ ਹਨ ਤਾਂਕਿ ਇਨ੍ਹਾਂ ਜਵਾਨਾਂ ਨੂੰ ਆਪਣੇ ਘਰਾਂ ਦੀ ਕਮੀ ਨਾ ਮਹਿਸੂਸ ਹੋਵੇ।