ਫ਼ਿਰੋਜ਼ਪੁਰ: ਬੀਐਸਐਫ ਦੀ 136 ਬਟਾਲੀਅਨ ਨੇ ਸਰਹੱਦੀ ਪਿੰਡ ਪੱਲਾ ਮੇਘਾਂ ਦੇ ਪ੍ਰਾਇਮਰੀ ਸਕੂਲ ਵਿੱਚ ਸਟੇਸ਼ਨਰੀ ਦਾ ਸਾਮਾਨ ਬੱਚਿਆਂ ਵਿੱਚ ਵੰਡਿਆ। ਇਸ ਦੇ ਨਾਲ ਹੀ ਸਕੂਲ ਵਿੱਚ ਵਿਦਿਆਰਥੀਆਂ ਦੇ ਬੈਠਣ ਲਈ ਬੈਂਚ ਅਤੇ ਠੰਡੇ ਤੇ ਸਾਫ਼ ਪਾਣੀ ਲਈ ਕੂਲਰ ਤੇ ਆਰਓ ਵੀ ਦਿੱਤਾ। ਇਸ ਮੌਕੇ 136 ਬਟਾਲੀਅਨ ਦੇ ਕਮਾਂਡਰ ਸ਼ਿਵ ਓਮ ਨੇ ਕਿਹਾ ਸਰਹੱਦੀ ਪਿੰਡਾਂ ਦੇ ਨੇੜਲੇ ਸਕੂਲਾਂ 'ਚ ਸਹੂਲਤਾਂ ਦੀ ਕਮੀ ਹੁੰਦੀ ਹੈ, ਇਸ ਲਈ ਇਸ ਸਕੂਲ ਵਿੱਚ ਸਿਵਿਕ ਐਕਸ਼ਨ ਪ੍ਰੋਗਰਾਮ ਲਈ ਇਹ ਸਕੂਲ ਚੁਣਿਆ।
ਬੀਐਸਐਫ ਨੇ ਸਰਹੱਦੀ ਪਿੰਡ ਦੇ ਸਕੂਲ 'ਚ ਵੰਡਿਆ ਲੋੜੀਂਦਾ ਸਮਾਨ - ਸਰਹੱਦੀ ਪਿੰਡ ਪੱਲਾ ਮੇਘਾਂ
ਬੀਐਸਐਫ ਦੀ 136 ਬਟਾਲੀਅਨ ਨੇ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਸਰਹੱਦੀ ਪਿੰਡ ਪੱਲਾ ਮੇਘਾਂ ਦੇ ਪ੍ਰਾਇਮਰੀ ਸਕੂਲ ਵਿੱਚ ਸਕੂਲੀ ਬੱਚਿਆਂ ਨੂੰ ਲੋੜੀਂਦਾ ਸਾਮਾਨ ਵੰਡਿਆ।
ਉਨ੍ਹਾਂ ਨੇ ਆਪਣੀ ਟੀਮ ਨਾਲ ਮਿਲ ਕੇ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਸਕੂਲ ਬੈਗ, ਕਾਪੀਆਂ ਅਤੇ ਹੋਰ ਜ਼ਰੂਰਤ ਦੇ ਸਮਾਨ ਤੋਂ ਇਲਾਵਾ ਬੱਚਿਆ ਦੇ ਬੈਠਣ ਲਈ ਬੈਂਚ ਅਤੇ ਵਾਟਰ ਕੂਲਰ ਅਤੇ ਪੀਣ ਦੇ ਸਾਫ ਪਾਣੀ ਲਈ ਇਕ ਆਰ ਓ ਦਿੱਤਾ। 136 ਬਟਾਲੀਅਨ ਦੇ ਕਮਾਂਡੈਂਟ ਸ਼ਿਵ ਓਮ ਨੇ ਕਿਹਾ ਕਿ ਪਿੰਡਾਂ ਦੇ ਗਰੀਬ ਪਰਿਵਾਰਾਂ ਦੇ ਬੱਚੇ ਮਹਿੰਗੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਨਹੀਂ ਸਕਦੇ। ਇਹ ਬੱਚੇ ਆਉਣ ਵਾਲਾ ਭਵਿੱਖ ਹਨ ਇਸ ਲਈ ਲਈ ਹੁਣ ਤੋਂ ਇਨ੍ਹਾਂ ਨੂੰ ਸਵਾਂਰਨਾ ਜ਼ਰੂਰੀ ਹੈ।
ਕਮਾਂਡੈਂਟ ਸ਼ਿਵ ਓਮ ਨੇ ਕਿਹਾ ਕਿ ਉਹ ਹਰ ਸਾਲ ਸਰਹੱਦੀ ਪਿੰਡਾਂ ਦੇ ਸਕੂਲਾਂ ਲਈ ਅਜਿਹੀਆਂ ਜ਼ਰੂਰਤਮੰਦ ਵਸਤਾਂ ਵੰਡਣ ਦਾ ਉਪਰਾਲਾ ਕਰਦੇ ਹਾਂ ਤੇ ਅੱਗੇ ਵੀ ਕਰਦੇ ਰਹਾਂਗੇ।