ਫ਼ਿਰੋਜਪੁਰ: ਪਿਛਲੇ ਦਿਨਾਂ ਵਿੱਚ ਭਾਰਤ-ਪਾਕਿ ਬਾਰਡਰ ਤੋਂ ਘੁਸਪੈਠੀਆਂ ਵੱਲੋਂ ਘੁਸਪੈਠ ਕੀਤੀ ਜਾ ਰਹੀ ਸੀ। ਇਸ ਦੌਰਾਨ ਅੰਮ੍ਰਿਤਸਰ ਵਿੱਚ 6 ਵਿਅਕਤੀ ਅਤੇ ਜਲਾਲਾਬਾਦ ਚੱਕ ਖੀਵਾ ਬਾਰਡਰ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸੇ ਤਰ੍ਹਾਂ ਅੱਜ ਵੀ ਬੀਐਸਐਫ ਦੀ ਬਟਾਲੀਅਨ 2 ਨੇ ਬੀਓਪੀ ਸ਼ਮਸ਼ਕੇ ਕੋਲ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਇੱਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਹੈ।
ਬੀ.ਐਸ.ਐਫ਼ ਨੇ ਭਾਰਤੀ ਸਰਹੱਦ 'ਚ ਦਾਖ਼ਲ ਹੋਏ ਪਾਕਿ ਨਾਗਰਿਕ ਨੂੰ ਕੀਤਾ ਕਾਬੂ
ਬੀਐਸਐਫ ਦੀ ਬਟਾਲੀਅਨ 2 ਨੇ ਬੀਓਪੀ ਸ਼ਮਸ਼ਕੇ ਕੋਲ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਇੱਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਹੈ।
ਜਿਸ ਦੀ ਪਛਾਣ ਮਨਜ਼ੂਰ ਅਹਿਮਦ ਪੁੱਤਰ ਬਲੀ ਰਾਮ ਪਿੰਡ ਬੁਰੇਵਾਲਾ ਜ਼ਿਲ੍ਹਾ ਬਿਹਾਰੀ ਪਾਕਿਸਤਾਨ ਵਜੋਂ ਹੋਈ ਹੈ। ਇਸ ਕੋਲੋਂ ਪੁਲਿਸ ਨੂੰ 2293 ਰੁਪਏ ਦੇ ਸਿੱਕੇ ਅਤੇ ਰੁਪਏ ਅਤੇ ਕੁਝ ਸੂਟ ਵੀ ਬਰਾਮਦ ਹੋਏ ਹਨ। ਬੀਐਸਐਫ ਵੱਲੋਂ ਫੜੇ ਗਏ ਪਾਕਿਸਤਾਨੀ ਨਾਗਰਿਕ ਨੂੰ ਗੁਰੂਹਰਸਹਾਏ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ।
ਸਬ-ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਉਕਤ ਪਾਕਿਸਤਾਨ ਨਾਗਰਿਕ ਉਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਪਾਕਿਸਤਾਨੀ ਨਾਗਰਿਕ ਕੋਲੋਂ ਦੋ ਅਡੰਟੀ ਕਾਰਡ ਉਰਦੂ ਦੀ ਭਾਸ਼ਾ ਵਾਲੇ ਵੀ ਬਰਾਮਦ ਹੋਏ ਹਨ। ਜਿਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।