ਫ਼ਾਜ਼ਿਲਕਾ: ਜ਼ਿਲ੍ਹਾ ਫ਼ਾਜ਼ਿਲਕਾ ਦੀ ਪੁਲਿਸ ਨੇ 15 ਲਗਜ਼ਰੀ ਗੱਡੀਆਂ ਚੋਰੀ ਕਰ ਉਨ੍ਹਾਂ ਦੇ ਗ਼ਲਤ ਰਜਿਸਟਰੇਸ਼ਨ ਨੰਬਰ ਬਣਾ ਕੇ ਅੱਗੇ ਵੇਚਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਦੀ ਵੱਡੀ ਕਾਰਵਾਈ, ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਨੂੰ ਕੀਤਾ ਕਾਬੂ
ਲਗਜ਼ਰੀ ਗੱਡੀਆਂ ਦੇ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਫ਼ਾਜ਼ਿਲਕਾ ਪੁਲਿਸ ਨੇ ਗਿਰੋਹ ਦੇ ਤਿੰਨ ਮੈਂਬਰਾਂ ਤੋਂ ਚੋਰੀ ਦੀਆਂ 15 ਲਗਜ਼ਰੀ ਗੱਡੀਆਂ ਨੂੰ ਬਰਾਮਦ ਕੀਤਾ ਹੈ। ਬਰਾਮਦ ਕੀਤੀ ਗਈ ਗੱਡੀਆਂ ਦੀ ਕੀਮਤ ਕਰੀਬ 1.50 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਸ ਗਰੋਹ ਤੋਂ ਬਰਾਮਦ ਹੋਈਆਂ ਲਗਜਰੀ ਗੱਡੀਆਂ ਵਿੱਚ ਇੱਕ ਫਾਰਚੂਨਰ, 3 ਇਨੋਵਾ, 5 ਬਰਿਜਾ, 4 ਸਵਿਫ਼ਟ ਡਿਜਾਇਰ, ਇੱਕ ਮਹਿੰਦਰਾ ਬੋਲੈਰੋ ਅਤੇ ਇੱਕ ਟਰਾਲਾ ਬਰਾਮਦ ਕੀਤਾ ਗਿਆ ਹੈ। ਇਸ ਗਰੋਹ ਦਾ ਮੁੱਖ ਸਰਗਨਾ ਮੁਹੰਮਦ ਸ਼ਕੀਲ ਨਿਵਾਸੀ ਗਾਜ਼ੀਆਬਾਦ ਯੂ ਪੀ ਦਾ ਰਹਿਣ ਵਾਲਾ ਹੈ ਜੋ ਦੂਜੇ ਸੂਬਿਆਂ ਤੋਂ ਲਗਜਰੀ ਗੱਡੀਆਂ ਚੋਰੀ ਕਰ ਇਨ੍ਹਾਂ ਦੇ ਇੰਜਨ ਅਤੇ ਚੈਸੀ ਨੰਬਰ ਚੇਂਜ ਕਰ ਕੇ ਡੀਟੀਓ ਦਫ਼ਤਰ ਬਠਿੰਡਾ ਦੇ ਕਲਰਕ ਦੀ ਮਿਲੀ ਭਗਤ ਨਾਲ ਆਮ ਲੋਕਾਂ ਨੂੰ ਵੇਚਦਾ ਸੀ। ਇਸ ਗਰੋਹ ਵਿੱਚ ਸ਼ਾਮਲ ਸ੍ਰੀ ਮੁਕਤਸਰ ਸਾਹਿਬ ਦਾ ਬਲਵੰਤ ਸਿੰਘ ਉਰਫ਼ ਬਾਬਾ, ਰਾਜੀਵ ਕੁਮਾਰ ਪੁੱਤਰ ਇੰਦਰਸੈਨ ਨਿਵਾਸੀ ਬਾਘਾ ਪੁਰਾਣਾ ਅਤੇ ਗੌਰਵ ਕੁਮਾਰ ਜ਼ਿਲ੍ਹਾ ਮੋਗਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਤੋਂ 15 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਬਰਾਮਦ ਕੀਤੀ ਗਈ ਗੱਡਿਆਂ ਦੀ ਕੀਮਤ ਕਰੀਬ 1.50 ਕਰੋੜ ਰੁਪਏ ਦਸੀ ਜਾ ਰਹੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫ਼ਾਜ਼ਿਲਕਾ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਗਰੋਹ ਦਾ ਮੁੱਖੀ ਸਰਗਨਾ ਮੁਹੰਮਦ ਸ਼ਕੀਲ ਹੈ ਜੋ ਦੂਜੇ ਸੂਬਿਆਂ ਤੋਂ ਗੱਡੀਆਂ ਲਿਆ ਕੇ ਬਠਿੰਡੇ ਦੇ ਡੀਟੀਓ ਦਫ਼ਤਰ ਦੇ ਕਲਰਕ ਨਾਲ ਮਿਲ ਕੇ ਗੱਡੀਆਂ ਦੇ ਨੰਬਰ ਬਦਲ ਕੇ ਆਨਲਾਈਨ ਚੜਾਂ ਦਿੰਦਾ ਸੀ ਜਿਸ ਦੇ ਨਾਲ ਇਹ ਗਾਡੀਆਂ ਪੂਰੇ ਮੁੱਲ ਵਿੱਚ ਵੇਚੀਆਂ ਜਾਂਦੀਆਂ ਸਨ। ਉਨ੍ਹਾਂ ਨੇ ਕਿਹਾ ਕਿ ਇਸ ਗਰੋਹ ਦੇ ਦੂਜੇ ਮੈਂਬਰਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜੋ- ਸੁਨੀਲ ਜਾਖੜ ਦੀ ਵਾਪਸੀ 'ਤੇ ਮਜੀਠੀਆ ਨੇ ਕੱਸਿਆ ਤੰਜ