ਪੰਜਾਬ

punjab

ETV Bharat / state

ਵਿਸ਼ਨੂੰ ਦੱਤ ਬਿਸ਼ਨੋਈ ਖੁਦਕੁਸ਼ੀ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ

ਪੰਜਾਬ ਦੇ ਬਿਸ਼ਨੋਈ ਸਮਾਜ ਵਲੋਂ ਰਾਜਸਥਾਨ ਦੇ ਚੁਰੂ ਜਿਲ੍ਹੇ ਦੇ ਰਾਜਗੜ ਥਾਣੇ ਵਿੱਚ ਤੈਨਾਤ ਐਸਐਚਓ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

Bishnoi community seeks CBI probe into SHO Vishnu Dutt Bishnoi's suicide
ਵਿਸ਼ਨੂੰ ਦੱਤ ਬਿਸ਼ਨੋਈ ਖੁਦਕੁਸ਼ੀ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ

By

Published : May 31, 2020, 12:16 PM IST

ਫ਼ਾਜ਼ਿਲਕਾ: ਬੀਤੀ 23 ਮਈ ਨੂੰ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿੱਚ ਪੈਂਦੇ ਥਾਣਾ ਰਾਜਗੜ ਵਿੱਚ ਤੈਨਾਤ ਐੱਸ.ਐੱਚ.ਓ ਵਿਸ਼ਨੂੰ ਦੱਤ ਬਿਸ਼ਨੋਈ ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਸੀ। ਇਸ ਮਾਮਲੇ ਵਿੱਚ ਜਾਂਚ ਲਈ ਪੰਜਾਬ ਦੇ ਬਿਸ਼ਨੋਈ ਸਮਾਜ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਬਿਸ਼ਨੋਈ ਸਮਾਜ ਨੇ ਅਬੋਹਰ ਦੇ ਐਸਡੀਐਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂਅ 'ਤੇ ਮੰਗ ਪੱਤਰ ਸੌਂਪਿਆ ਹੈ।

Bishnoi community seeks CBI probe into SHO Vishnu Dutt Bishnoi's suicide

ਬਿਸ਼ਨੋਈ ਸਮਾਜ ਪੰਜਾਬ ਦੇ ਪ੍ਰਧਾਨ ਤੇ ਹੋਰ ਮੈਬਰਾਂ ਨੇ ਵਿਸ਼ਨੂੰ ਦੱਤ ਬਿਸ਼ਨੋਈ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਸ਼ਨੂੰ ਦੱਤ ਬਿਸ਼ਨੋਈ ਇੱਕ ਇਮਾਨਦਾਰ ਅਫਸਰ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੁਸਾਇਡ ਪੱਤਰ ਲਿਖਿਆ ਸੀ ਜਿਸ 'ਚ ਉਨ੍ਹਾਂ ਨੇ ਖੁਦਕੁਸ਼ੀ ਕਰਨ ਦਾ ਕਾਰਨ ਵੀ ਜ਼ਾਹਿਰ ਕੀਤਾ ਸੀ। ਉਨ੍ਹਾਂ ਨੇ ਖੁਦਕੁਸ਼ੀ ਪੱਤਰ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੂੰ ਡਿਊਟੀ ਦੌਰਾਨ ਤਣਾਅ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਉਹ ਖੁਦਕੁਸ਼ੀ ਕਰ ਰਹੇ ਹਨ। ਇਸ ਦੌਰਾਨ ਬਿਸ਼ਨੋਈ ਸਮਾਜ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਤਾਂ ਜੋ ਉਨ੍ਹਾਂ ਨਾਲ ਇਨਸਾਫ਼ ਹੋ ਸਕੇ।

ਇਹ ਵੀ ਪੜ੍ਹੋ:ਹੁਸ਼ਿਆਰਪੁਰ 'ਚ ਕੋਰੋਨਾ ਦੇ 6 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਐੱਸ.ਐੱਚ.ਓ ਵਿਸ਼ਨੂੰ ਦੱਤ ਬਿਸ਼ਨੋਈ ਨੇ ਖੁਦਕੁਸ਼ੀ ਕੀਤੀ ਸੀ ਉਸ ਦਿਨ ਤੋਂ ਹੀ ਸਾਰੇ ਹੀ ਵਪਾਰੀਆਂ ਤੇ ਬਿਸ਼ਨੋਈ ਸਮਾਜ ਦੇ ਲੋਕਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਸੀ ਤੇ ਇਸ ਹਾਦਸੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਐੱਸ.ਐੱਚ.ਓ ਵਿਸ਼ਨੂੰ ਦੱਤ ਬਿਸ਼ਨੋਈ ਨੇਕ ਦਿਲ 'ਤੇ ਪੀੜਤਾਂ ਦੇ ਸਿੰਘਮ ਸਨ। ਉਨ੍ਹਾਂ ਨੇ ਹਮੇਸ਼ਾ ਹੀ ਲੋਕਾਂ ਨੂੰ ਇਨਸਾਫ ਦਿੱਤਾ ਹੈ ਤੇ ਅੱਜ ਉਨ੍ਹਾਂ ਦੇ ਇਨਸਾਫ ਲਈ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ABOUT THE AUTHOR

...view details