ਫਤਿਹਗੜ੍ਹ ਸਾਹਿਬ: ਪੰਜਾਬ ਪੁਲਿਸ (Punjab Police) ਆਪਣਾ ਆਰਾਮ ਛੱਡ ਲੋਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਦਿਨ ਰਾਤ ਕੰਮ ਕਰਦੀ ਹੈ। ਪਰ ਉਨ੍ਹਾਂ ਦੀ ਭਲਾਈ ਲਈ ਬਹੁਤ ਘੱਟ ਲੋਕ ਹਨ, ਜੋ ਕੰਮ ਕਰਦੇ ਹਨ। ਪੁਲਿਸ ਨੂੰ ਥਾਣਿਆਂ ਵਿੱਚ ਹੀ ਪੂਰੀ ਸੁੱਖ ਸਹੂਲਤਾਂ ਉਪਲਬਧ ਹੋ ਸਕੇ।
ਇਸਦੇ ਲਈ ਪਹਿਲ ਕਦਮੀ ਕਰਦੇ ਹੋਏ, ਜਿਲ੍ਹਾਂ ਫਤਿਹਗੜ੍ਹ ਸਾਹਿਬ ਦੇ ਐਸ.ਐਸ.ਪੀ ਸੰਦੀਪ ਗੋਇਲ (SSP Sandeep Goel) ਦੇ ਵੱਲੋਂ ਪੁਲਿਸ ਵੈਲਫੇਅਰ ਫੰਡ (Police Welfare Fund) ਵਲੋਂ ਜਿਲ੍ਹੇ ਦੇ ਸਾਰੇ ਥਾਣਿਆਂ ਵਿੱਚ ਜ਼ਰੂਰਤ ਦੇ ਸਾਮਾਨ ਜਿਵੇਂ ਫਰਿਜ , ਮਾਇਕਰੋਵੇਵ ਅਤੇ ਵਾਟਰ ਡਿਸਪੇਂਸਰ (Water dispenser) ਦੀ ਵੰਡ ਕੀਤੀ ਗਈ , ਤਾਂ ਕਿ ਇਸ ਜਰੂਰਤਾਂ ਨੂੰ ਪੂਰਾ ਕਰਨ ਲਈ ਪੁਲਿਸ ਨੂੰ ਕਿਸੇ ਸੰਸਥਾ ਅਤੇ ਵਿਅਕਤੀ ਵਿਸ਼ੇਸ਼ ਵੱਲੋਂ ਮਦਦ ਨਾ ਮੰਗਣੀ ਪਵੇ।