ਪੰਜਾਬ

punjab

ETV Bharat / state

ਸ਼੍ਰੋਮਣੀ ਕਮੇਟੀ ਵੱਲੋਂ ਕਾਰ ਸੇਵਾ ਦੀ ਰਸਦ ਕੇਵਲ ਬਾਬਾ ਗੁਲਜ਼ਾਰ ਸਿੰਘ ਨੂੰ ਦੇਣ ਦੀ ਅਪੀਲ - ਫ਼ਤਹਿਗੜ੍ਹ ਸਾਹਿਬ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਫ਼ਤਹਿਗੜ੍ਹ ਸਾਹਿਬ ਦੇ ਗੁਰਧਾਮਾਂ ਦੀ ਸੇਵਾ ਲਈ ਰਸਦ ਕੇਵਲ ਬਾਬਾ ਗੁਲਜ਼ਾਰ ਸਿੰਘ ਨੂੰ ਦੇਣ ਦੀ ਅਪੀਲ।

ਸ਼੍ਰੋਮਣੀ ਕਮੇਟੀ ਵੱਲੋਂ ਕਾਰ ਸੇਵਾ ਦੀ ਰਸਦ ਕੇਵਲ ਬਾਬਾ ਗੁਲਜ਼ਾਰ ਸਿੰਘ ਨੂੰ ਦੇਣ ਦੀ ਅਪੀਲ
ਸ਼੍ਰੋਮਣੀ ਕਮੇਟੀ ਵੱਲੋਂ ਕਾਰ ਸੇਵਾ ਦੀ ਰਸਦ ਕੇਵਲ ਬਾਬਾ ਗੁਲਜ਼ਾਰ ਸਿੰਘ ਨੂੰ ਦੇਣ ਦੀ ਅਪੀਲ

By

Published : May 4, 2021, 5:07 PM IST

ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਜਥੇਦਾਰ ਕਰਨੈਲ ਸਿੰਘ ਪੰਜੋਲੀ, ਅਵਤਾਰ ਸਿੰਘ ਰਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਫ਼ਤਹਿਗੜ੍ਹ ਸਾਹਿਬ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਇਤਿਹਾਸਕ ਗੁਰਧਾਮਾਂ ਦੀਆਂ ਸੁੰਦਰ ਇਮਾਰਤਾਂ, ਲੰਗਰ ਹਾਲ, ਸਰਾਵਾਂ, ਦੀਵਾਨ ਹਾਲ ਅਤੇ ਹੋਰ ਵਡੇਰੇ ਕਾਰਜਾਂ ਲਈ ਸੰਤ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਦੀ ਰਹਿਨੁਮਾਈ ਹੇਠ ਬਾਬਾ ਗੁਲਜ਼ਾਰ ਸਿੰਘ ਨੂੰ ਸੌਂਪੇ ਗਈ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਕਾਰ ਸੇਵਾ ਦੀ ਰਸਦ ਕੇਵਲ ਬਾਬਾ ਗੁਲਜ਼ਾਰ ਸਿੰਘ ਨੂੰ ਦੇਣ ਦੀ ਅਪੀਲ

ਪਰ ਕੁਝ ਹੋਰ ਸੰਪਰਦਾਵਾਂ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਨਾਂ 'ਤੇ ਪਿੰਡਾਂ ਵਿਚ ਜਾ ਕੇ ਇਹ ਕਹਿ ਕੇ ਉਗਰਾਹੀ ਕੀਤੀ ਜਾ ਰਹੀ ਹੈ ਕਿ ਉਹ ਫਤਹਿਗੜ੍ਹ ਸਾਹਿਬ ਦੇ ਗੁਰਧਾਮਾਂ ਦੀ ਕਾਰ ਸੇਵਾ ਕਰਵਾ ਰਹੇ ਹਨ ਜੋ ਸਰਾਸਰ ਗ਼ਲਤ ਹੈ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਫਤਹਿਗੜ੍ਹ ਸਾਹਿਬ ਦੇ ਗੁਰਧਾਮਾਂ ਦੀ ਕਾਰ ਸੇਵਾ ਲਈ ਰਸਦ ਕੇਵਲ ਤੇ ਕੇਵਲ ਸੰਤ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਵੱਲੋਂ ਵਰੋਸਾਏ ਬਾਬਾ ਗੁਲਜ਼ਾਰ ਸਿੰਘ ਨੂੰ ਹੀ ਭੇਜਣ।

ABOUT THE AUTHOR

...view details