ਫ਼ਤਿਹਗੜ੍ਹ ਸਾਹਿਬ : ਗੁਰਦੁਆਰਾ ਸ੍ਰੀ ਫ਼ਤਿਹਗੜ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਬੋਲਦਿਆਂ ਕਿਹਾ ਕਿ ਅਸਤੀਫ਼ੇ ਤੋਂ ਬਿਨਾਂ ਸਿੱਧੂ ਦੇ ਕੋਲ ਕੋਈ ਰਾਸਤਾ ਨਹੀਂ ਸੀ ਇਹ ਪਹਿਲਾ ਨਾਟਕ ਕਰਕੇ ਦਬਾਉ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕਈ ਵਾਰ ਵਿਅਕਤੀ ਆਪਣੇ ਬੁਣੇ ਜਾਲ ਵਿੱਚ ਖ਼ੁਦ ਹੀ ਫ਼ਸ ਜਾਂਦਾ ਹੈ। ਇਹੀ ਸਿੱਧੂ ਦੇ ਨਾਲ ਹੋਇਆ ਹੈ।
ਨਸ਼ੇ 'ਤੇ ਬੋਲਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਅੱਜ ਸਰਕਾਰ ਦੇ ਵਜ਼ੀਰ ਤੇ ਵਿਧਾਇਕਾਂ ਉੱਤੇ ਨਸ਼ਾ ਤਸਕਰਾਂ ਨੂੰ ਸ਼ਰਣ ਦੇਣ ਦੇ ਦੋਸ਼ ਕੋਈ ਵਿਰੋਧੀ ਨਹੀਂ ਬਲਕਿ ਖ਼ੁਦ ਸਰਕਾਰ ਦੇ ਨੇਤਾ ਅਤੇ ਸੀਨੀਅਰ ਪੁਲਿਸ ਅਧਿਕਾਰੀ ਹੀ ਲਗਾ ਰਹੇ ਹਨ।
ਚੰਦੂਮਾਜਰਾ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ “ਚਲ ਰਾਣੀ ਤੇਰਾ ਰੱਬ ਰਾਖਾ" ਵਾਲੇ ਬਣ ਗਏ ਹਨ। ਪੰਜਾਬ ਦੀ ਕਾਂਗਰਸ ਸਰਕਾਰ 'ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਅੱਜ ਸਰਕਾਰ ਨਾਂਅ ਦੀ ਕੋਈ ਚੀਜ ਹੀ ਨਹੀਂ ਹੈ। ਰਾਜ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਦਾ ਰਵਾਇਆ ਲਾਪਰਵਾਹੀ ਵਾਲਾ ਹੈ, ਜਿਸ ਕਾਰਨ ਰਾਜ ਵਿੱਚ ਅਰਾਜ਼ਕਤਾ ਦਾ ਮਾਹੌਲ ਬਣਿਆ ਹੋਇਆ ਹੈ। ਜੇਲ੍ਹਾਂ ਵਿੱਚ ਖੁਲ੍ਹੇਆਮ ਗੈਂਗਵਾਰ ਚੱਲ ਰਹੀ ਅਤੇ ਜਿਸ ਕਰ ਕੇ ਪੰਜਾਬ ਦੀ ਜਨਤਾ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਪੰਜ ਦਰਿਆਵਾਂ ਦੀ ਧਰਤੀ 'ਤੇ ਪੈ ਜਾਵੇਗਾ ਸੋਕਾ ਜੇ...
ਚੰਦੂਮਾਜਰਾ ਨੇ ਕਿਹਾ ਕਿ ਰਾਜ ਵਿੱਚ ਨਸ਼ੇ ਨੂੰ ਰੋਕਣ ਵਿੱਚ ਪੰਜਾਬ ਦੀ ਕੈਪਟਨ ਸਰਕਾਰ ਬੁਰੀ ਤਰ੍ਹਾਂ ਅਸਫ਼ਲ ਸਾਬਤ ਹੋਈ ਹੈ। ਜਿੰਨ੍ਹਾਂ ਨੇ ਪੰਜਾਬ ਦੀ ਜਨਤਾ ਦੇ ਨਾਲ ਵਿਸ਼ਵਾਸਘਾਤ ਕੀਤਾ ਹੈ ਪੰਜਾਬ ਦੀ ਜਨਤਾ ਦੇ ਨਾਲ ਜੋ ਵਾਅਦੇ ਕਰ ਇਨ੍ਹਾਂ ਨੇ ਸਤਾ ਹਾਸਿਲ ਕੀਤੀ ਸੀ, ਉਸ ਵਿੱਚੋਂ ਇਕ ਵੀ ਵਾਅਦਾ ਪੂਰਾ ਨਹੀ ਕੀਤਾ ਉਥੇ ਹੀ ਨਸ਼ੇ ਨੂੰ ਖਤਮ ਕਰਨ ਦੇ ਲਏ ਗੁਰੂ ਦੇ ਅੱਗੇ ਕੀਤਾ ਵਾਅਦਾ ਵੀ ਪੂਰਾ ਨਹੀਂ ਕਰ ਸਕੇ।