ਸ੍ਰੀ ਫ਼ਤਿਹਗੜ੍ਹ ਸਾਹਿਬ: ਇਤਿਹਾਸਕ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਦੇ ਰੋਜ਼ਾ ਸ਼ਰੀਫ ਵਿੱਚ ਹਜ਼ਰਤ ਸ਼ੇਖ਼ ਅਹਿਮਦ ਫਾਰੂਕੀ ਸਰਹਿੰਦੀ ਮੁਜੱਦੀ ਮੁਹੰਮਦ ਅਲਫ਼ਸਾਨੀ ਦੀ ਦਰਗਾਹ ਉੱਤੇ ਲੱਗਣ ਵਾਲਾ ਤਿੰਨ ਦਿਨਾਂ 407 ਸਾਲਾਨਾ ਉਰਸ ਦਾ ਅੱਜ ਅਖੀਰਲਾ ਦਿਨ ਮੁਸਲਿਮ ਸਮੁਦਾਏ ਦੇ ਲੋਕਾਂ ਨੇ ਨਮਾਜ਼ ਅਦਾ ਕਰਕੇ ਮਨਾਇਆ।
ਸਾਲਾਨਾ ਉਰਸ ਦੇ ਅਖੀਰਲੇ ਦਿਨ ਮੁਸਲਿਮ ਸਮੁਦਾਏ ਦੇ ਲੋਕਾਂ ਨੇ ਕੀਤੀ ਨਮਾਜ਼ ਅਦਾ - ਸਾਲਾਨਾ ਉਰਸ
ਸ੍ਰੀ ਫਤਹਿਗੜ੍ਹ ਸਾਹਿਬ ਦੇ ਰੋਜ਼ਾ ਸ਼ਰੀਫ ਵਿੱਚ ਹਜ਼ਰਤ ਸ਼ੇਖ਼ ਅਹਿਮਦ ਫਾਰੂਕੀ ਸਰਹਿੰਦੀ ਮੁਜੱਦੀ ਮੁਹੰਮਦ ਅਲਫ਼ਸਾਨੀ ਦੀ ਦਰਗਾਹ ਉੱਤੇ ਲੱਗਣ ਵਾਲਾ ਤਿੰਨ ਦਿਨਾਂ 407 ਸਾਲਾਨਾ ਉਰਸ ਦਾ ਅੱਜ ਅਖੀਰਲਾ ਦਿਨ ਮੁਸਲਿਮ ਸਮੁਦਾਏ ਦੇ ਲੋਕਾਂ ਨੇ ਨਮਾਜ਼ ਅਦਾ ਕਰਕੇ ਮਨਾਇਆ।
ਜੁਬੇਰ ਮੁਹੰਮਦ ਨੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਉਰਸ ਦੀ ਮੁਬਾਰਕਾਂ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰੋਜ਼ਾ ਸ਼ਰੀਫ਼ ਵਿੱਚ ਹੋਣ ਵਾਲੇ ਤਿੰਨ ਦਿਨਾਂ ਸਾਲਾਨਾ ਉਰਸ ਵਿੱਚ ਹਰ ਸਾਲ ਅਫ਼ਗਾਨਿਸਤਾਨ, ਬੰਗਲਾਦੇਸ਼, ਪਾਕਿਸਤਾਨ ਅਤੇ ਭਾਰਤ ਦੇ ਵੱਖਰੇ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਮੁਸਲਿਮ ਸਮੁਦਾਏ ਦੇ ਲੋਕ ਹਜ਼ਰਤ ਸ਼ੇਖ ਅਹਿਮਦ ਫਾਰੂਕੀ ਸਰਹੱਦੀ ਮੁਜੱਦੀ ਅਲਫਸਾਨੀ ਰਹਿਮਤ ਉੱਲਾ ਅੱਲ੍ਹਾ ਅਤੇ ਉਨ੍ਹਾਂ ਦੇ ਦੋ ਬੇਟੇ ਹਜ਼ਰਤ ਖੁਆਜ਼ਾ ਮੁਹੰਮਦ ਸਾਦਿਕ ਅਤੇ ਖੁਆਜਾ ਮੁਹੰਮਦ ਸਇਦ ਦੀ ਪਵਿੱਤਰ ਮਜਾਰਾਂ ਉੱਤੇ ਸਲਾਮ ਕਰਨ ਲਈ ਪਹੁੰਚਦੇ ਹਨ। ਪਰ ਇਸ ਸਾਲ ਕੋਰੋਨਾ ਕਰਕੇ ਦੂਜੇ ਦੇਸ਼ਾਂ ਵਿੱਚੋ ਆਉਣ ਵਾਲੇ ਸ਼ਰਧਾਲੂ ਨਹੀਂ ਪਹੁੰਚ ਸਕੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁਸਲਿਮ ਸਮੁਦਾਏ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਇਸ ਸ਼ਰਧਾਲੂ ਇਸ ਮੌਕੇ ਘਰ ਦੇ ਵਿੱਚ ਰਹਿ ਕੇ ਹੀ ਨਮਾਜ਼ ਅਦਾ ਕਰਨ। ਉਨ੍ਹਾਂ ਕਿਹਾ ਕਿ ਇਸ ਵਾਰ ਉਰਸ ਉੱਤੇ 10 ਫੀਸਦ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਹੈ। ਇਸ ਵਾਰ ਉਰਸ ਉਨ੍ਹਾਂ ਵੱਲੋਂ ਆਨਲਾਈਨ ਨਮਾਜ਼ ਅਦਾ ਦਾ ਪ੍ਰਬੰਧ ਵੀ ਕੀਤਾ ਗਿਆ।