ਪੰਜਾਬ

punjab

ETV Bharat / state

ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਕਾਰਨ ਤੈਸ਼ ਚ ਆਏ ਸੰਸਦ ਅਮਰ ਸਿੰਘ

2022 ਦੀਆਂ ਵਿਧਾਨ ਸਭਾ ਚੋਣਾਂ(2022 Assembly Elections) ਨੇੜੇ ਆ ਰਹੀਆਂ ਹਨ ਤੇ ਇਸਦੇ ਚੱਲਦੇ ਹੀ ਹਲਕਿਆਂ ਦੇ ਵਿੱਚ ਸਿਆਸੀ ਆਗੂਆਂ ਦੀਆਂ ਫੇਰੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ।ਮੰਡੀ ਗੋਬਿੰਦਗੜ੍ਹ ਅੰਬੇਮਾਜਰਾ-ਤਲਵਾੜਾ ਕਰਾਸਿੰਗ ਲਈ ਬਣਨ ਵਾਲੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਣ ਪਹੁੰਚੇ ਸੰਸਦ ਮੈਂਬਰ ਡਾ. ਅਮਰ ਸਿੰਘ((Dr. Amar Singh)) ਪੱਤਰਕਾਰਾਂ ਵੱਲੋਂ ਸਵਾਲ ਪੁੱਛਣ ਤੇ ਗੁੱਸੇ ਵਿੱਚ ਆ ਗਏ।ਇਸ ਦੌਰਾਨ ਉਨ੍ਹਾਂ ਕਿਹਾ ਕਿ ਨੈਗਟਿਵ ਗੱਲਾਂ ਨੂੰ ਛੱਡ ਕੇ ਸਰਕਾਰ ਦੇ ਵੱਲੋਂ ਕਰਵਾਏ ਜਾ ਰਹੇ ਵਿਕਾਸ ਨੂੰ ਅੱਗੇ ਲਿਆਓ।

ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਕਾਰਨ ਤੈਸ਼ ਚ ਆਏ ਸੰਸਦ ਅਮਰ ਸਿੰਘ
ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਕਾਰਨ ਤੈਸ਼ ਚ ਆਏ ਸੰਸਦ ਅਮਰ ਸਿੰਘ

By

Published : Jun 22, 2021, 2:08 PM IST

ਸ੍ਰੀ ਫਤਿਹਗੜ੍ਹ ਸਾਹਿਬ:ਮੰਡੀ ਗੋਬਿੰਦਗੜ੍ਹ ਅੰਬੇਮਾਜਰਾ-ਤਲਵਾੜਾ ਕਰਾਸਿੰਗ ਲਈ ਬਣਨ ਵਾਲੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਣ ਪਹੁੰਚੇ ਸੰਸਦ ਮੈਂਬਰ ਡਾ. ਅਮਰ ਸਿੰਘ((Dr. Amar Singh)) ਪੱਤਰਕਾਰਾਂ ਵੱਲੋਂ ਸਵਾਲ ਪੁੱਛਣ ਤੇ ਗੁੱਸੇ ਵਿੱਚ ਆ ਗਏ।ਇਸ ਦੌਰਾਨ ਉਨ੍ਹਾਂ ਕਿਹਾ ਕਿ ਨੈਗਟਿਵ ਗੱਲਾਂ ਨੂੰ ਛੱਡ ਕੇ ਸਰਕਾਰ ਦੇ ਵੱਲੋਂ ਕਰਵਾਏ ਜਾ ਰਹੇ ਵਿਕਾਸ ਨੂੰ ਅੱਗੇ ਲਿਆਓ।

ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਕਾਰਨ ਤੈਸ਼ ਚ ਆਏ ਸੰਸਦ ਅਮਰ ਸਿੰਘ

ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ(Member of Parliament Dr. Amar Singh) ਮੰਡੀ ਗੋਬਿੰਦਗੜ੍ਹ ਦੇ ਅੰਬੇ ਮਾਜਰਾ-ਤਲਵਾੜਾ ਕਰਾਸਿੰਗ ਲਈ ਬਣਨ ਜਾ ਰਹੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਸਨ ਜਿੱਥੇ ਉਹ ਪੱਤਰਕਾਰਾਂ ਵੱਲੋਂ ਪੁੱਛੇ ਜਾ ਰਹੇ ਸਵਾਲਾਂ ਨੂੰ ਦੇਖਦਿਆਂ ਤੈਸ਼ ਵਿਚ ਆ ਗਏ । ਇਸ ਮੌਕੇ ਪੱਤਰਕਾਰਾਂ ਨੂੰ ਨਸੀਹਤ ਦਿੰਦਿਆਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਅਜਿਹੇ ਨੈਗੇਟਿਵ ਸਵਾਲਾਂ ਨੂੰ ਛੱਡ ਕੇ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਨੂੰ ਅੱਗੇ ਲਿਆਂਦਾ ਜਾਵੇ ।

ਸੰਸਦ ਮੈਂਬਰ ਡਾ ਅਮਰ ਸਿੰਘ (Dr. Amar Singh)ਨੇ ਅੱਗੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਅਤੇ ਆਸ ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਟ੍ਰੈਫਿਕ ਪੱਖੋਂ ਵੱਡੀ ਸਹੂਲਤ ਦੇਣ ਲਈ ਇਹ ਅੰਬੇ ਮਾਜਰਾ-ਤਲਵਾੜਾ ਕਰਾਸਿੰਗ ਲਈ ਬਣਨ ਜਾ ਰਹੇ ਲਗਪਗ 21 ਕਰੋੜ ਦੀ ਲਾਗਤ ਨਾਲ ਓਵਰਬ੍ਰਿਜ ਬਣਾਇਆ ਜਾ ਰਿਹਾ ਹੈ, ਜੋ ਕਿ ਤਕਰੀਬਨ ਇਕ ਸਾਲ ਦੇ ਵਿੱਚ ਬਣਕੇ ਤਿਆਰ ਹੋ ਜਾਵੇਗਾ ।ਉਨ੍ਹਾਂ ਇਸ ਪੁਲ ਦੇ ਬਣਨ ਦੇ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਕਾਫੀ ਘਟ ਜਾਣਗੀਆਂ।

ਇਹ ਵੀ ਪੜ੍ਹੋ:Punjab Congress Conflict: ‘ਨਵਜੋਤ ਸਿੱਧੂ ਦੇ ਬਿਆਨ ਦੀ ਕੀਤੀ ਜਾ ਰਹੀ ਹੈ ਜਾਂਚ’

ABOUT THE AUTHOR

...view details