ਪੰਜਾਬ

punjab

ETV Bharat / state

ਕਾਕਾ ਰਣਦੀਪ ਸਿੰਘ ਨੇ ਕਹੀ ਸਿੰਘੂ ਘਟਨਾ ਬਾਰੇ ਕਹੀ ਵੱਡੀ ਗੱਲ! - Singhu Border

ਦੇਸ਼ ਭਰ ਦੇ ਵਿੱਚ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਭਗਵਾਨ ਵਾਲਮੀਕਿ ਮੰਦਰ ਕਮੇਟੀ ਅਮਲੋਹ ਦੇ ਵੱਲੋਂ ਅਮਲੋਹ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ।

ਕਾਕਾ ਰਣਦੀਪ ਸਿੰਘ ਨੇ ਕਹੀ ਸਿੰਘੂ ਘਟਨਾ ਬਾਰੇ ਕਹੀ ਵੱਡੀ ਗੱਲ, ਜਾਣੋ ਕੀ ਕਿਹਾ
ਕਾਕਾ ਰਣਦੀਪ ਸਿੰਘ ਨੇ ਕਹੀ ਸਿੰਘੂ ਘਟਨਾ ਬਾਰੇ ਕਹੀ ਵੱਡੀ ਗੱਲ, ਜਾਣੋ ਕੀ ਕਿਹਾ

By

Published : Oct 20, 2021, 7:48 PM IST

ਫਤਹਿਗੜ੍ਹ ਸਾਹਿਬ:ਦੇਸ਼ ਭਰ ਦੇ ਵਿੱਚ ਭਗਵਾਨ ਮਹਾਂਰਿਸ਼ੀ ਵਾਲਮੀਕ (Maharishi Valmik) ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਭਗਵਾਨ ਵਾਲਮੀਕ ਮੰਦਰ ਕਮੇਟੀ ਅਮਲੋਹ ਦੇ ਵੱਲੋਂ ਅਮਲੋਹ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ (Cabinet Minister Kaka Randeep Singh) ਵਿਸ਼ੇਸ਼ ਤੌਰ ਤੇ ਪਹੁੰਚੇ।

ਇਸ ਮੌਕੇ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਸਾਨੂੰ ਗੁਰੂਆਂ ਪੀਰਾਂ ਵੱਲੋਂ ਦਿਖਾਏ ਮਾਰਗ ਤੇ ਚਲਦੇ ਹੋਏ ਲੋਕ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ।

ਉਨ੍ਹਾਂ ਸਿੰਘੂ ਬਾਰਡਰ ਕਤਲ ਮਾਮਲੇ ਬਾਬਤ ਗੱਲ ਕਰਦਿਆਂ ਕਿਹਾ ਕਿ ਸਿੰਘੂ ਬਾਰਡਰ (Singhu Border) 'ਤੇ ਜੋ ਕਤਲ ਦੀ ਘਟਨਾ ਹੋਈ ਹੈ, ਉਹ ਕੇਂਦਰ ਸਰਕਾਰ (Central Government) ਦੀ ਇੱਕ ਸਰਾਰਤ ਹੈ, ਤਾਂ ਜੋ ਲਖੀਮਪੁਰ ਖੀਰੀ ਦੀ ਘਟਨਾ ਤੇ ਪਰਦਾ ਪਾਇਆ ਜਾ ਸਕੇ ਅਤੇ ਕਿਸਾਨੀ ਸੰਘਰਸ਼ ਨੂੰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਸਿਰਫ ਸਿਆਸਤ ਹੋ ਰਹੀ।

ਕਾਕਾ ਰਣਦੀਪ ਸਿੰਘ ਨੇ ਕਹੀ ਸਿੰਘੂ ਘਟਨਾ ਬਾਰੇ ਕਹੀ ਵੱਡੀ ਗੱਲ, ਜਾਣੋ ਕੀ ਕਿਹਾ

ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਨਵੀਂ ਪਾਰਟੀ ਬਣਾਉਣ ਦੇ ਸਵਾਲ ਤੇ ਬੋਲਦੇ ਹੋਏ ਰਣਦੀਪ ਸਿੰਘ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਉਹ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਕੋਲ ਜਾਂਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਗੁਜ਼ਾਰੀ ਦੇ ਵਿੱਚ ਕਮੀ ਨਾ ਹੁੰਦੀ ਤਾਂ ਫੇਰਬਦਲ ਵੀ ਨਾ ਹੁੰਦਾ।
ਸੀਐਮ ਚੰਨੀ ਦੇ ਅਸਤੀਫੇ ਦੀ ਗੱਲ ਬਾਰੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ, ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਸੱਤਾ ਵਿੱਚ ਆਵੇਗੀ।
ਇਹ ਵੀ ਪੜ੍ਹੋ:ਹਰੀਸ਼ ਰਾਵਤ ਨੇ ਪੰਜਾਬ ਦੀਆਂ ਜ਼ਿੰਮੇਵਾਰੀਆਂ ਤੋਂ ਮੰਗੀ ਮੁਕਤੀ, ਬੋਲੇ-ਉੱਤਰਾਖੰਡ ਨੂੰ ਦੇਣਾ ਚਾਹੁੰਦੇ ਹਨ ਸਮਾਂ

ABOUT THE AUTHOR

...view details