ਫਤਹਿਗੜ੍ਹ ਸਾਹਿਬ: ਕੇਂਦਰ ਸਰਕਾਰ ਵੱਲੋਂ ਰਾਹਤ ਦਿੰਦੇ ਹੋਏ ਉਦਯੋਗਿਕ ਇਕਾਈਆਂ ਲਈ 3 ਲੱਖ ਕਰੋੜ ਦਾ ਪੈਕੇਜ ਜਾਰੀ ਕੀਤਾ ਗਿਆ ਹੈ। ਇਸ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਸਨਅਤਕਾਰਾਂ ਦਾ ਕਹਿਣਾ ਹੈ ਕਿ ਇਸ ਰਾਹਤ ਪੈਕੇਜ ਨਾਲ ਉਨ੍ਹਾਂ ਨੂੰ ਕੁਝ ਵੀ ਰਾਹਤ ਨਹੀਂ ਮਿਲੇਗੀ, ਕਿਉਂਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਉਦਯੋਗ ਚਲਾਓ ਤੇ ਦੂਜੇ ਪਾਸੇ ਮਜ਼ਦੂਰਾਂ ਨੂੰ ਘਰ ਭੇਜਣ ਲਈ ਰੇਲ ਗੱਡੀਆਂ ਚਲ ਰਹੀਆਂ ਹਨ ਜਿਸ ਕਾਰਨ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਪਰਤ ਗਏ ਹਨ।
ਉਨ੍ਹਾਂ ਕਿਹਾ ਕਿ ਉਦਯੋਗ ਮਜ਼ਦੂਰਾਂ ਨਾਲ ਹੀ ਚੱਲਦੇ ਹਨ। ਜੇਕਰ ਮਜ਼ਦੂਰ ਨਹੀਂ ਹੋਣਗੇ ਤਾਂ ਉਦਯੋਗ ਕਿਵੇ ਚੱਲਣਗੇ। ਇਸ ਦਾ ਅਸਰ ਇੰਡਸਟਰੀ 'ਤੇ ਪਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਰਾਹਤ ਪੈਕੇਜ ਦਿੱਤਾ ਜਾ ਰਿਹਾ ਹੈ, ਉਸ ਨਾਲ ਉਨ੍ਹਾਂ 'ਤੇ ਹੋਰ ਕਰਜ਼ ਦਾ ਬੋਝ ਵਧੇਗਾ, ਜੋ ਕਿ ਉਹ ਨਹੀਂ ਲੈਣਾ ਚਾਹੁੰਦੇ।