ਸ੍ਰੀਫਤਿਹਗੜ੍ਹ ਸਾਹਿਬ:ਪੰਜਾਬ ਦੇ ਵਿੱਚ ਸਾਉਣ ਦਾ ਮਹੀਨਾ ਚੱਲ ਰਿਹਾ ਹੈ। ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਪਿਛਲੇ ਦਿਨ੍ਹਾਂ ਤੋਂ ਮੀਂਹ ਪੈ ਰਿਹਾ ਹੈ। ਇਸੇ ਤਰ੍ਹਾਂ ਹੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਦੇ ਨਾਲ ਤਾਪਮਾਨ ਵੀ ਘੱਟ ਹੋਇਆ ਹੈ। ਇਸ ਦੌਰਾਨ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਵੜਿਆ ਦਿਖਾਈ ਦਿੱਤਾ। ਨਾਲ ਹੀ ਭਾਰੀ ਮੀਂਹ ਦੇ ਕਾਰਨ ਵਾਹਨ ਵੀ ਪਾਣੀ ਦੇ ਵਿੱਚ ਡੁੱਬੇ ਦਿਖਾਈ ਦਿੱਤੇ।
ਸਵੇਰ ਤੋਂ ਪੈ ਰਹੇ ਮੀਂਹ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਇਸ ਮੀਂਹ ਦੇ ਨਾਲ ਕਿਸਾਨਾਂ ਦੇ ਚਿਹਰੇ ਵੀ ਖਿੜੇ ਦਿਖਾਈ ਦਿੱਤੇ ਹਨ ਕਿਉਂਕਿ ਇਸ ਮੀਂਹ ਦੇ ਨਾਲ ਝੋਨੇ ਦੀ ਫਸਲ ਨੂੰ ਲਾਭ ਹੋਵੇਗਾ ਤੇ ਪਾਣੀ ਦੀ ਲਾਗਤ ਘੱਟ ਹੋਵੇਗੀ।