ਸ੍ਰੀ ਫ਼ਤਿਹਗੜ੍ਹ ਸਾਹਿਬ: ਕੁਝ ਦਿਨ ਪਹਿਲਾ ਬਲਾਚੌਰ ਦੇ 16 ਸਾਲ ਦੇ ਤਰਨਬੀਰ ਸਿੰਘ ਨੂੰ ਕੁਝ ਵਿਅਕਤੀਆਂ ਵੱਲੋਂ ਅਗਵਾ ਕਰ ਉਸ ਦਾ ਕਤਲ ਕਰਕੇ ਲਾਸ਼ ਨੂੰ ਕੀਰਤਪੁਰ ਸਾਹਿਬ ਨੇੜੇ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ, ਜਿਸ ਦੀ ਲਾਸ਼ ਪੁਲਿਸ ਨੂੰ ਸੋਮਵਾਰ ਨੂੰ ਪਿੰਡ ਮਲਕੋ ਮਾਜਰਾ ਦੇ ਰਜਵਾਹਾ ਵਿੱਚੋਂ ਬਰਾਮਦ ਹੋਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਨੂੰ ਮ੍ਰਿਤਕ ਦੇ ਵਾਰਸਾਂ ਨੂੰ ਦੇ ਦਿੱਤੀ ਹੈ।
ਸਰਹਿੰਦ ਨਹਿਰ ਤੋਂ ਮਿਲੀ ਬਲਾਚੌਰ ਦੇ 16 ਸਾਲਾਂ ਤਰਨਬੀਰ ਦੀ ਲਾਸ਼
ਬਲਾਚੌਰ ਦੇ 16 ਸਾਲ ਦੇ ਤਰਨਬੀਰ ਸਿੰਘ ਨੂੰ ਕੁਝ ਦਿਨ ਪਹਿਲਾਂ ਅਗਵਾ ਕਰ ਉਸ ਦਾ ਕਤਲ ਕਰਕੇ ਲਾਸ਼ ਨੂੰ ਕੀਰਤਪੁਰ ਸਾਹਿਬ ਨੇੜੇ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ, ਜਿਸ ਦੀ ਲਾਸ਼ ਪੁਲਿਸ ਨੇ ਬਰਾਮਦ ਕਰ ਲਈ ਹੈ।
ਪਰਮਬੀਰ ਸਿੰਘ ਨੇ ਦੱਸਿਆ ਕਿ 30 ਅਕਤੂਬਰ ਨੂੰ ਗੁਆਂਢੀ ਜਤਿੰਦਰ ਸਿੰਘ ਨੇ ਤਰਨਬੀਰ ਸਿੰਘ ਨੂੰ ਕਿਡਨੈਪ ਕਰਕੇ ਉਸ ਨੂੰ ਕੀਰਤਪੁਰ ਨਹਿਰ ਵਿੱਚ ਸੁੱਟ ਦਿੱਤਾ ਸੀ। ਜਿਸ ਦੀ ਲਾਸ਼ ਪਿੰਡ ਮਾਲਕੋ ਮਾਜਰਾ ਰਜਵਾਹੇ ਵਿਚੋਂ ਮਿਲੀ ਹੈ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਬੋਰਡ ਬਣਾ ਕੇ ਤਰਨਬੀਰ ਦਾ ਪੋਸਟਮਾਰਟਮ ਕੀਤਾ। ਉਨ੍ਹਾਂ ਕਿਹਾ ਕਿ ਬਲਾਚੌਰ ਪੁਲਿਸ ਨੇ ਮ੍ਰਿਤਕ ਤਰਨਬੀਰ ਦੇ ਗੁਆਂਢੀ ਜਤਿੰਦਰ ਸਿੰਘ ਉਰਫ ਗੱਗੂ ਤੇ ਉਸ ਦੇ ਸਾਥੀ ਸਚਿਨ ਕੁਮਾਰ ਵਾਸੀ ਪਾਲੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਡਾਕਟਰ ਹਰਜਿੰਦਰ ਸਿੰਘ ਨੇ ਦੱਸਿਆ ਥਾਣਾ ਸਰਹਿੰਦ ਪੁਲਿਸ ਦੇ ਏਐਸਆਈ ਕਰਮ ਸਿੰਘ ਵੱਲੋਂ ਤਰਨਬੀਰ ਸਿੰਘ 16 ਸਾਲ ਦੀ ਲਾਸ਼ ਮੋਰਚਰੀ ਵਿੱਚ ਰਖਵਾਈ ਗਈ ਸੀ, ਜਿਸ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਲਾਸ਼ ਵਾਰਸਾ ਨੂੰ ਸੌਂਪ ਦਿੱਤੀ।