ਪੰਜਾਬ

punjab

ETV Bharat / state

ਬਿਜਲੀ ਦੀ ਵੱਡੀ ਸਮੱਸਿਆ ਨਾਲ ਜੂਝ ਰਹੇ ਪਿੰਡ ਫ਼ਿੱਡੇ ਖ਼ੁਰਦ ਦੇ ਵਾਸੀ - ਬਿਜਲੀ ਦੀ ਸਮੱਸਿਆ

ਬਿਜਲੀ ਦੀ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ ਪਿੰਡ ਫ਼ਿੱਡੇ ਖ਼ੁਰਦ ਦੇ ਵਾਸੀਆਂ ਨੇ ਮੰਗਲਵਾਰ ਨੂੰ ਬਿਜਲੀ ਬੋਰਡ ਵਿਰੁੱਧ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ।

residents of village phidde khurd protest over power cuts
ਬਿਜਲੀ ਦੀ ਵੱਡੀ ਸਮੱਸਿਆ ਨਾਲ ਜੂਝ ਰਹੇ ਪਿੰਡ ਫ਼ਿੱਡੇ ਖ਼ੁਰਦ ਦੇ ਵਾਸੀ

By

Published : Jun 10, 2020, 3:38 AM IST

ਫ਼ਰੀਦਕੋਟ: ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਸੇਵਾਵਾਂ ਦੇਣ ਦੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਕਾਂਗਰਸ ਦੇ ਰਾਜ ਵਿੱਚ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਵਿੱਚ ਜਿੰਨੀ ਜ਼ਿਆਦਾ ਗਰਮੀ ਵਧ ਰਹੀ ਹੈ, ਉਨ੍ਹਾਂ ਹੀ ਕੁੱਝ ਖੇਤਰਾਂ ਵਿੱਚ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬਿਜਲੀ ਦੀ ਵੱਡੀ ਸਮੱਸਿਆ ਨਾਲ ਜੂਝ ਰਹੇ ਪਿੰਡ ਫ਼ਿੱਡੇ ਖ਼ੁਰਦ ਦੇ ਵਾਸੀ

ਬਿਜਲੀ ਦੀ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ ਪਿੰਡ ਫ਼ਿੱਡੇ ਖ਼ੁਰਦ ਦੇ ਵਾਸੀਆਂ ਨੇ ਮੰਗਲਵਾਰ ਨੂੰ ਬਿਜਲੀ ਬੋਰਡ ਵਿਰੁੱਧ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ।

ਪਿੰਡਾ ਦੇ ਲੋਕਾਂ ਦੇ ਦੋਸ਼ ਲਗਾਇਆ ਕਿ ਬਿਜਲੀ ਬੋਰਡ ਵਾਲੇ ਸਾਰੀ ਰਾਤ ਬਿਜਲੀ ਬੰਦ ਰੱਖਦੇ ਹਨ ਅਤੇ ਜੇਕਰ ਹੈਲਪਲਾਈਨ 'ਤੇ ਸ਼ਿਕਾਇਤ ਕਰੋ ਤਾਂ ਉੱਥੋਂ ਜੋ ਨੰਬਰ ਦਿੱਤਾ ਜਾਂਦਾ ਉਹ ਜ਼ਿਆਦਾਤਰ ਬੰਦ ਹੀ ਆਉਂਦਾ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਸਾਂਝੀ ਪਿੰਡ ਦੀ ਸਾਂਝੀ ਜ਼ਮੀਨ ਵਿੱਚ 66 ਕੇਵੀ ਬਿਜਲੀ ਗਰਿੱਡ ਬਣਿਆ ਹੋਇਆ ਪਰ ਪਿੰਡ ਦੇ ਲੋਕਾਂ ਨੂੰ ਬਿਜਲੀ ਨਸੀਬ ਨਹੀਂ ਹੁੰਦੀ। ਉਨ੍ਹਾਂ ਮੰਗ ਕੀਤੀ ਕਿ ਪਿੰਡ ਵਿੱਚ ਚੌਵੀ ਘੰਟੇ ਨਿਰਵਿਘਨ ਸਪਲਾਈ ਚਲਾਈ ਜਾਵੇ ਤਾਂ ਜੋ ਅੱਤ ਦੀ ਗਰਮੀ ਵਿੱਚ ਲੋਕਾਂ ਨੂੰ ਰਾਹਤ ਮਿਲ ਸਕੇ।

ABOUT THE AUTHOR

...view details