ਫਰੀਦਕੋਟ : ਜ਼ਿਲ੍ਹੇ ਵਿੱਚ ਅਨਾਜ ਮੰਡੀ ਦੀ ਚਾਰ ਦੀਵਾਰੀ ਟੁੱਟੀ ਹੋਣ ਕਾਰਨ ਮਜ਼ਦੂਰ ਬੇਹਦ ਨਿਰਾਸ਼ ਹਨ। ਜਿਸ ਕਾਰਨ ਮੰਡੀ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਨਾਜ ਮੰਡੀ ਦੀ ਚਾਰ ਦੀਵਾਰੀ ਤੋੜੇ ਜਾਣ ਕਾਰਨ ਮਜ਼ਦੂਰ ਪਰੇਸ਼ਾਨ
ਸੂਬੇ ਦੀ ਮੰਡੀਆਂ ਵਿੱਚ ਸਰਕਾਰੀ ਪੱਧਰ 'ਤੇ ਕਣਕ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਫਰੀਦਕੋਟ ਦੀ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਡੀ ਬੋਰਡ ਕਮੇਟੀ ਵੱਲੋਂ ਮੰਡੀ ਚਾਰ ਦੀਵਾਰੀ ਤੋੜ ਦਿੱਤੀ ਗਈ ਹੈ। ਮੰਡੀ ਵਿੱਚ ਚਾਰ ਦੀਵਾਰੀ ਨਾ ਹੋਣ ਕਾਰਨ ਮਜ਼ਦੂਰ ਪਰੇਸ਼ਾਨ ਹਨ। ਉਨ੍ਹਾਂ ਨੂੰ ਅਨਾਜ ਚੋਰੀ ਹੋਣ ਅਤੇ ਅਵਾਰਾ ਪਸ਼ੂਆਂ ਵੱਲੋਂ ਅਨਾਜ ਖ਼ਰਾਬ ਕੀਤੇ ਜਾਣ ਦਾ ਡਰ ਬਣ ਗਿਆ ਹੈ।
ਅਨਾਜ ਮੰਡੀ ਦੀ ਚਾਰ ਦੀਵਾਰੀ ਤੋੜੇ ਜਾਣ ਕਾਰਨ ਮਜ਼ਦੂਰ ਪਰੇਸ਼ਾਨ
ਜ਼ਿਲ੍ਹੇ ਦੇ ਏਡੀਸੀ ਗੁਰਜੀਤ ਸਿੰਘ ਨੇ ਜਲਦ ਹੀ ਅਨਾਜ ਮੰਡੀ ਦੀ ਚਾਰੀ ਦੀਵਾਰੀ ਬਣਵਾਉਣ ਅਤੇ ਮਜ਼ਦੂਰਾਂ ਲਈ ਹੋਰ ਸਹੂਲਤਾਂ ਮੁਹਇਆ ਕਰਵਾਉਣ ਦਾ ਭਰੋਸਾ ਦਿੱਤਾ ਹੈ।