ਪੰਜਾਬ

punjab

ETV Bharat / state

ਕੇਂਦਰੀ ਖਰੀਦ ਏਜੰਸੀ ਵੱਲੋਂ ਕਣਕ ਦੀ ਖਰੀਦ ਤੇ ਰੋਕ ਲਗਾਉਣ ਕਾਰਨ ਪ੍ਰੇਸ਼ਾਨ ਆੜਤੀ ਅਤੇ ਕਿਸਾਨ

ਸੂਬੇ 'ਚ ਇਕ ਦਮ ਵਧੀ ਗਰਮੀ ਦੇ ਚੱਲਦੇ ਜਿਥੇ ਕਣਕ ਦਾ ਝਾੜ ਘੱਟ ਹੋਇਆ ਹੈ, ਉਥੇ ਹੀ ਕੇਂਦਰ ਦੀ ਖਰੀਦ ਏਜੇਂਸੀ ਵੱਲੋਂ ਕਣਕ ਦੇ ਦਾਣੇ ਦੀ ਮਾੜੀ ਕਵਾਲਟੀ ਦੇ ਚੱਲਦੇ ਮੰਡੀਆਂ 'ਚ ਕਣਕ ਦੀ ਖਰੀਦ ਰੋਕਣ ਦਾ ਫੈਸਲਾ ਲਿਆ ਹੈ। ਜਿਸ ਤੋਂ ਬਾਅਦ ਕਿਸਾਨ ਅਤੇ ਆੜਤੀਏ ਪ੍ਰੇਸ਼ਾਨ ਨਜ਼ਰ ਆਏ ਰਹੇ ਹਨ।

ਕੇਂਦਰੀ ਖਰੀਦ ਏਜੰਸੀ ਵੱਲੋਂ ਕਣਕ ਦੀ ਖਰੀਦ ਤੇ ਰੋਕ ਲਗਾਉਣ ਕਾਰਨ ਪ੍ਰੇਸ਼ਾਨ ਆੜਤੀਆ ਅਤੇ ਕਿਸਾਨ
ਕੇਂਦਰੀ ਖਰੀਦ ਏਜੰਸੀ ਵੱਲੋਂ ਕਣਕ ਦੀ ਖਰੀਦ ਤੇ ਰੋਕ ਲਗਾਉਣ ਕਾਰਨ ਪ੍ਰੇਸ਼ਾਨ ਆੜਤੀਆ ਅਤੇ ਕਿਸਾਨ

By

Published : Apr 13, 2022, 11:02 PM IST

ਫਰੀਦਕੋਟ: ਸੂਬੇ 'ਚ ਇਕ ਦਮ ਵਧੀ ਗਰਮੀ ਦੇ ਚੱਲਦੇ ਜਿਥੇ ਕਣਕ ਦਾ ਝਾੜ ਘੱਟ ਹੋਇਆ ਹੈ, ਉਥੇ ਹੀ ਕੇਂਦਰ ਦੀ ਖਰੀਦ ਏਜੇਂਸੀ ਵੱਲੋਂ ਕਣਕ ਦੇ ਦਾਣੇ ਦੀ ਮਾੜੀ ਕਵਾਲਟੀ ਦੇ ਚੱਲਦੇ ਮੰਡੀਆਂ 'ਚ ਕਣਕ ਦੀ ਖਰੀਦ ਰੋਕਣ ਦਾ ਫੈਸਲਾ ਲਿਆ ਹੈ। ਜਿਸ ਤੋਂ ਬਾਅਦ ਕਿਸਾਨ ਅਤੇ ਆੜਤੀਏ ਪ੍ਰੇਸ਼ਾਨ ਨਜ਼ਰ ਆਏ ਰਹੇ ਹਨ।

ਕੇਂਦਰੀ ਖਰੀਦ ਏਜੰਸੀ ਵੱਲੋਂ ਕਣਕ ਦੀ ਖਰੀਦ ਤੇ ਰੋਕ ਲਗਾਉਣ ਕਾਰਨ ਪ੍ਰੇਸ਼ਾਨ ਆੜਤੀਆ ਅਤੇ ਕਿਸਾਨ

ਉਥੇ ਦੂਜੇ ਪਾਸੇ ਕੇਂਦਰ ਵੱਲੋਂ ਗਠਿਤ ਟੀਮਾਂ ਪੰਜ਼ਾਬ ਦੇ ਅਲੱਗ-ਅਲੱਗ ਹਿੱਸਿਆਂ 'ਚ ਮੰਡੀਆਂ 'ਚ ਕਣਕ ਦੇ ਸੈਂਪਲ ਲੈ ਕੇ ਫੈਸਲਾ ਲੈਣਗੇ ਕੀ ਕਿੰਨੀ ਰਿਆਇਤ ਦੇ ਕੇ ਫਸਲ ਦੀ ਖਰੀਦ ਸ਼ੁਰੂ ਕੀਤੀ ਜਾਂਦੀ ਹੈ।

ਕੇਂਦਰੀ ਖਰੀਦ ਏਜੰਸੀ ਵੱਲੋਂ ਕਣਕ ਦੀ ਖਰੀਦ ਤੇ ਰੋਕ ਲਗਾਉਣ ਕਾਰਨ ਪ੍ਰੇਸ਼ਾਨ ਆੜਤੀਆ ਅਤੇ ਕਿਸਾਨ
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕੁਦਰਤ ਦੀ ਮਾਰ ਕਾਰਨ ਅਤੇ ਵੱਧ ਗਰਮੀ ਹੋਣ ਕਾਰਨ ਪਹਿਲਾ ਹੀ ਕਣਕ ਦਾ ਝਾੜ ਕਾਫੀ ਘਟ ਗਿਆ ਹੈ। ਦੂਸਰਾ ਹੁਣ ਕੇਦਰ ਦੀ ਖਰੀਦ ਏਜੇਂਸੀ ਵੱਲੋਂ ਖਰੀਦ ਤੇ ਰੋਕ ਲਗਾਉਣਾ ਅਤੇ ਉਸ ਤੋਂ ਬਾਅਦ ਪੰਜਾਬ ਦੀਆ ਖਰੀਦ ਏਜੇਂਸੀਆ ਵੱਲੋਂ ਖਰੀਦ ਦਾ ਕੰਮ ਮੱਦਮ ਕਰ ਦਿੱਤਾ ਅਤੇ ਜੋ ਕਿਸਾਨ ਪਹਿਲਾ ਹੀ ਪ੍ਰੇਸ਼ਾਨ ਹੈ, ਉਸ ਨੂੰ ਹੋਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਬਿਨ੍ਹਾਂ ਪ੍ਰੇਸ਼ਾਨੀ ਉਨ੍ਹਾਂ ਦੀ ਫਸਲ ਖਰੀਦ ਕੀਤੀ ਜਾਵੇ।
ਕੇਂਦਰੀ ਖਰੀਦ ਏਜੰਸੀ ਵੱਲੋਂ ਕਣਕ ਦੀ ਖਰੀਦ ਤੇ ਰੋਕ ਲਗਾਉਣ ਕਾਰਨ ਪ੍ਰੇਸ਼ਾਨ ਆੜਤੀਆ ਅਤੇ ਕਿਸਾਨ
ਕੇਂਦਰੀ ਖਰੀਦ ਏਜੰਸੀ ਵੱਲੋਂ ਕਣਕ ਦੀ ਖਰੀਦ ਤੇ ਰੋਕ ਲਗਾਉਣ ਕਾਰਨ ਪ੍ਰੇਸ਼ਾਨ ਆੜਤੀਆ ਅਤੇ ਕਿਸਾਨ
ਉਥੇ ਹੀ ਆੜਤੀਆ ਨੇ ਕਿਹਾ ਕਿ ਸਰਕਾਰ ਜੇ ਕਣਕ ਦੀ ਖਰੀਦ ਨਹੀ ਕਰਦੀ ਤਾ ਮਜ਼ਬੂਰਨ ਉਨ੍ਹਾਂ ਨੂੰ ਫਸਲ ਪ੍ਰਾਈਵੇਟ ਮਿੱਲਰਾਂ ਨੂੰ ਘੱਟ ਭਾਅ ਤੇ ਵੇਚਣੀ ਪਵੇਗੀ ਜਿਸ ਨਾਲ ਪਹਿਲਾਂ ਹੀ ਨੁਕਸਾਨ 'ਚ ਜ਼ਾ ਰਹੇ ਕਿਸਾਨਾਂ ਅਤੇ ਆੜਤੀਆ ਨੂੰ ਵੱਡਾ ਨੁਕਸਾਨ ਹੋਵੇਗਾ।ਇਸ ਸਭ ਤੇ ਡਿਪਟੀ ਡਾਇਰੈਕਟਰ ਫ਼ੂਡ ਸਪਲਾਈ ਨਿਰਮਲ ਸਿੰਘ ਨੇ ਕਿਹਾ ਕਿ FCI ਵੱਲੋਂ ਕਣਕ ਦੀ ਕਵਾਲਟੀ ਦੇ ਚਲਦੇ ਖਰੀਦ ਰੋਕ ਦਿੱਤੀ ਹੈ ਅਤੇ ਅੱਜ ਕੇਂਦਰੀ ਖਰੀਦ ਏਜੇਂਸੀ ਦੀ ਇੱਕ ਟੀਮ ਪੁੱਜ ਰਹੀ ਹੈ ਜੋ ਸੈਂਪਲ ਲੈ ਕੇ ਕਵਾਲਟੀ ਚੈੱਕ ਕਰ ਦੱਸੇਗੀ ਕੀ ਕਿਸ ਤਰੀਕੇ ਨਾਲ ਖਰੀਦ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ:ਵਿਸਾਖੀ ਮੇਲਾ ਬਣਿਆ ਜੰਗ ਦਾ ਮੈਦਾਨ, ਨੌਜਵਾਨਾਂ ਵਿਚਾਲੇ ਚੱਲੀਆਂ ਡਾਂਗਾਂ ! ਵੀਡੀਓ ਵਾਇਰਲ

ABOUT THE AUTHOR

...view details