ਪੰਜਾਬ

punjab

ETV Bharat / state

ਮਰਨ ਵਰਤ 'ਤੇ ਬੈਠੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ 4 ਮੁਲਾਜ਼ਮਾਂ ਵਿਚੋਂ 2 ਦੀ ਹਾਲਤ ਵਿਗੜੀ

ਬਾਬਾ ਫ਼ਰੀਦ ਯੂਨੀਵਰਸਿਟੀ ਦੇ 4 ਮੁਲਾਜ਼ਮਾਂ ਵਿਚੋਂ 2 ਦੀ ਹਾਲਤ ਵਿਗੜ ਗਈ ਹੈ। ਇਹ ਸਾਰੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਦੇ ਚੱਲਦਿਆਂ ਮਰਨ ਵਰਤ ਉੱਤੇ ਬੈਠੇ ਹਨ।

Baba Farid University protest
ਫ਼ੋਟੋੋ

By

Published : Jan 2, 2020, 6:56 PM IST

ਫ਼ਰੀਦਕੋਟ: ਬਾਬਾ ਫ਼ਰੀਦ ਯੂਨੀਵਰਸਿਟੀ ਦੇ ਮੁਲਾਜ਼ਮ ਕਰੀਬ 40 ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਦੀ ਮੰਗ ਕਰਦਿਆਂ ਹੜਤਾਲ ਉੱਤੇ ਬੈਠੇ ਹਨ। ਉਹ ਸਰਕਾਰ ਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਧਰਨੇ ਉੱਤੇ ਹਨ। ਵੀਰਵਾਰ ਨੂੰ ਉਨ੍ਹਾਂ 4 ਮੁਲਾਜ਼ਮਾਂ ਚੋਂ 2 ਦੀ ਹਾਲਤ ਵਿਗੜ ਗਈ, ਜਿਨ੍ਹਾਂ ਚੋਂ 1 ਹਾਲਤ ਗੰਭੀਰ ਬਣੀ ਹੋਈ ਹੈ।

ਵੇਖੋ ਵੀਡੀਓ

ਬੀਤੇ ਕਈ ਦਿਨਾਂ ਤੋਂ ਰੈਗੂਲਰ ਕਰਨ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਆਦਿ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ 4 ਮੁਲਾਜ਼ਮਾਂ ਵਿਚੋਂ ਅੱਜ ਦੋ ਦੀ ਹਾਲਤ ਵਿਗੜ ਗਈ। ਜਿਨਾਂ ਵਿਚੋ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਯੂਨੀਵਰਸਿਟੀ ਦੇ ਮੁਲਾਜ਼ਮਾਂ ਵਲੋਂ ਲਗਾਤਾਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਮੁਲਾਜ਼ਮਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਇਸ ਲਈ ਜਿੰਮੇਵਾਰ ਹੋਣਗੇ।

ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਵਿਕਾਸ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਕਰੀਬ 45 ਦਿਨਾਂ ਤੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਬਾਹਰ ਧਰਨਾ ਦਿਤਾ ਜਾ ਰਿਹਾ ਹੈ ਅਤੇ 31 ਦਸੰਬਰ ਤੋਂ 4 ਮੁਲਾਜ਼ਮ ਮਰਨ ਵਰਤ 'ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਜੋ ਮੁਲਾਜ਼ਮ ਮਰਨ ਵਰਤ 'ਤੇ ਬੈਠੇ ਹਨ, ਉਨ੍ਹਾਂ ਵਿਚੋਂ 2 ਮੁਲਾਜ਼ਮਾਂ ਦੀ ਹਾਲਤ ਗੰਭੀਰ ਹੋ ਗਈ ਹੈ ਪਰ ਜਿਲ੍ਹਾ ਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ: ਲੁਧਿਆਣਾ 'ਚ ਸਾਈਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ

ABOUT THE AUTHOR

...view details