ਲੁਧਿਆਣਾ:ਲੁਧਿਆਣਾ ਦੇ ਪੌਸ਼ ਇਲਾਕੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਇੱਕ ਦਿਨ ਦੇ ਵਿੱਚ ਦੂਜੀ ਚੋਰੀ ਦਾ ਮਾਮਲਾ ਥਾਣਾ ਸਰਾਭਾ ਨਗਰ ਦੇ ਅਧੀਨ ਰਾਜਗੁਰੂ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਘਰ ਦੇ ਵਿਚ ਚੋਰ ਨੇ ਦਾਖਲ ਹੋ ਕੇ 18 ਤੋਲੇ ਦੇ ਕਰੀਬ ਸੋਨੇ ਤੇ ਅਤੇ ਪੈਂਤੀ ਸੌ ਅਮਰੀਕੀ ਡਾਲਰ, 2 ਲੱਖ ਰੁਪਏ ਕੈਸ਼ ਉੱਤੇ ਹੱਥ ਸਾਫ ਕਰ ਦਿੱਤਾ। ਇਸਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰਾਂ ਚੋਰ ਘਰ ਦੇ ਵਿੱਚ ਦਾਖਲ ਹੋਇਆ ਅਤੇ ਚੋਰੀ ਕਰਕੇ ਲੈ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਲੁਧਿਆਣਾ ਦੇ ਰਾਜਗੁਰੂ ਨਗਰ 'ਚ ਚੋਰੀ, 18 ਤੋਲੇ ਸੋਨਾ, 3500 ਡਾਲਰ ਤੇ 2 ਲੱਖ ਨਗਦੀ 'ਤੇ ਕੀਤੇ ਹੱਥ ਸਾਫ
ਲੁਧਿਆਣਾ ਦੇ ਰਾਜਗੁਰੂ ਨਗਰ ਵਿੱਚ ਚੋਰੀ ਗੋਈ ਹੈ। ਇੱਥੇ ਚੋਰ ਘਰ ਵਿੱਚ ਦਾਖਿਲ ਹੋ ਕੇ 18 ਤੋਲੇ ਸੋਨਾ, 3500 ਡਾਲਰ ਅਤੇ 2 ਲੱਖ ਰੁਪਏ ਚੋਰੀ ਕਰਕੇ ਲੈ ਗਏ ਹਨ।
ਘਰ ਵਿੱਚ ਨਹੀਂ ਸੀ ਪਰਿਵਾਰ :ਜਾਣਕਾਰੀ ਮੁਤਾਬਿਕ ਜਿਨ੍ਹਾਂ ਦੇ ਘਰ ਚੋਰੀ ਹੋਈ ਹੈ, ਉਹ ਆਪਣੇ ਬੱਚਿਆਂ ਦੇ ਨਾਲ ਛੁੱਟੀਆਂ ਮਨਾਉਣ ਸੂਬੇ ਤੋਂ ਬਾਹਰ ਗਏ ਹੋਏ ਹਨ। ਚੋਰੀ ਦਾ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੇ ਆਪਣੇ ਕਿਸੇ ਦੋਸਤ ਨੂੰ ਘਰ ਦੀ ਚਾਬੀ ਸੌਂਪੀ ਹੋਈ ਸੀ ਅਤੇ ਜਦੋਂ ਉਹ ਘਰ ਸਫਾਈ ਲਈ ਆਇਆ ਤਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਟੁੱਟੇ ਹੋਏ ਹਨ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਹਾਲਾਂਕਿ ਜਦੋਂ ਪਰਿਵਾਰਕ ਮੈਂਬਰ ਘਰ ਆਉਣਗੇ ਤਾਂ ਹੀ ਚੋਰੀ ਦੀ ਅਸਲ ਕੀਮਤ ਦਾ ਪਤਾ ਲੱਗੇਗਾ। ਘਰ ਦੇ ਮੈਂਬਰ ਵਾਪਿਸ ਆ ਰਹੇ ਹਨ।
ਉਧਰ ਪੁਲਿਸ ਇਕ ਦਿਨ ਵਿੱਚ 2 ਚੋਰੀਆਂ ਅਤੇ ਉਸੇ ਇਲਾਕੇ ਵਿੱਚ ਹੋਈ ਵੱਡੀ ਚੋਰੀ ਤੋਂ ਬਾਅਦ ਬੈਕ ਫੁੱਟ ਉੱਤੇ ਆ ਗਈ ਹੈ ਜਦੋਂ ਚੋਰੀ ਸਬੰਧੀ ਲੁਧਿਆਣਾ ਦੇ ਸਰਾਭਾ ਨਗਰ ਥਾਣੇ ਦੇ ਇੰਚਾਰਜ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਸ ਦੇ ਘਰ ਚੋਰੀ ਹੋਈ ਹੈ ਉਸ ਦੇ ਮਾਲਿਕ ਨਾਲ ਗੱਲ ਕੀਤੀ ਜਾਵੇ। ਇੰਨਾਂ ਕਹਿ ਕੇ ਉਹ ਚਲੇ ਗਏ। ਪੁਲਿਸ ਜਿੱਥੇ ਆਪਣੀਆਂ ਜਿੰਮੇਵਾਰੀਆਂ ਤੋਂ ਭੱਜਦੀ ਵਿਖਾਈ ਦੇ ਰਹੀ ਹੈ ਉੱਥੇ ਹੀ ਇਕ ਤੋਂ ਬਾਅਦ ਇਕ ਲੁੱਟ ਚੋਰੀ ਦੀਆਂ ਘਟਨਾਵਾਂ ਨੇ ਪੁਲਿਸ ਦੀ ਕਾਰਗੁਜਾਰੀ ਉੱਤੇ ਸਵਾਲ ਵੀ ਖੜ੍ਹੇ ਕਰ ਦਿੱਤੇ ਹਨ।