ਚੰਡੀਗੜ੍ਹ: 5 ਕੈਬਿਨੇਟ ਮੰਤਰੀ ਅਤੇ 19 ਵਿਧਾਇਕਾਂ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਸਪੀਕਰ ਅਤੇ ਮੁੱਖ ਮੰਤਰੀ ਨੇ ਜਿੱਥੇ ਵਿਰੋਧੀਆਂ ਨੂੰ ਆਪਣੇ ਵਿਧਾਇਕ ਸਾਥੀਆਂ ਦੀ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਇਕਾਂਤਵਾਸ ਲਈ ਅਪੀਲ ਕੀਤੀ ਗਈ, ਉਥੇ ਹੀ ਪੰਜਾਬ ਭਵਨ ਦੇ ਬਾਹਰ ਪੀਪੀਈ ਕਿੱਟਾਂ ਪਾ ਕੇ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਸਰਕਾਰ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜਾਣ-ਬੁੱਝ ਕੇ ਕੋਰੋਨਾ ਦੀ ਆੜ ਵਿੱਚ ਕਿਸੇ ਵੀ ਮੁੱਦੇ 'ਤੇ ਗੱਲ ਨਹੀਂ ਕਰਨਾ ਚਾਹੁੰਦੀ।
ਸਰਕਾਰ ਜਾਣ-ਬੁੱਝ ਕੇ ਕੋਰੋਨਾ ਦੀ ਆੜ 'ਚ ਮੁੱਦਿਆਂ ਤੋਂ ਭੱਜ ਰਹੀ ਹੈ : ਮੀਤ ਹੇਅਰ ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਵਿਧਾਨ ਸਭਾ ਦੇ ਗੇਟ ਦੇ ਬਾਹਰ ਇੱਕ ਡਾਕਟਰ ਬਿਠਾ ਕੇ ਰੈਪਿਡ ਟੈਸਟ ਕਰਵਾ ਲਏ ਜਾਂਦੇ, ਜੋ ਵਿਧਾਇਕ ਨੈਗਟਿਵ ਆਉਂਦਾ, ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਪਰ ਸਰਕਾਰ ਕੋਰੋਨਾਂ ਦੀ ਆੜ ਵਿੱਚ ਮੁੱਦਿਆਂ ਤੋਂ ਬਚਣਾ ਚਾਹੁੰਦੀ ਹੈ ਤਾਂ ਕਿ ਵਿਰੋਧੀ ਧਿਰ ਸਦਨ ਦਾ ਹਿੱਸਾ ਨਾ ਬਣੇ।
'ਆਪ' ਵਿਧਾਇਕ ਨੇ ਕਿਹਾ ਕਿ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ ਮੁੱਦੇ ਅਤੇ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੇ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ, ਜਿਨ੍ਹਾਂ ਦੀ ਨਲਾਇਕੀ ਨਾਲ ਇਹ ਮੌਤਾਂ ਹੋਈਆਂ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਅਜਿਹੇ ਮੁੱਦਿਆਂ ਨੂੰ ਚੁੱਕੇ ਜਾਣ ਦੇ ਮੱਦੇਨਜ਼ਰ ਹੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।
ਸਰਕਾਰ ਜਾਣ-ਬੁੱਝ ਕੇ ਕੋਰੋਨਾ ਦੀ ਆੜ 'ਚ ਮੁੱਦਿਆਂ ਤੋਂ ਭੱਜ ਰਹੀ ਹੈ : ਮੀਤ ਹੇਅਰ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਬਾਰੇ ਉਨ੍ਹਾਂ ਕਿਹਾ ਕਿ ਇਹ ਸਾਧੂ ਸਿੰਘ ਧਰਮਸੋਤ ਅਤੇ ਡਿਪਟੀ ਡਾਇਰੈਕਟਰ ਨਾਲ ਮਿਲੀਭੁਗਤ ਨਾਲ 60 ਕਰੋੜ ਰੁਪਏ ਦੀ ਇਸ ਸਕਾਲਰਸ਼ਿਪ ਦਾ ਗਬਨ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਬੁਪ੍ਰੋਫੇਨ ਦਵਾਈ ਘਪਲੇ ਦੀ ਰਿਪੋਰਟ ਵੀ ਅਜੇ ਤੱਕ ਨਹੀਂ ਆਈ। ਵਿਧਾਇਕ ਨੇ ਕਿਹਾ ਕਿ ਇਨ੍ਹਾਂ ਘਪਲਿਆਂ ਦੀ ਜਾਂਚ ਐਸਆਈਟੀ ਕਰ ਰਹੀ ਹੈ ਅਤੇ ਐਸਆਈਟੀ ਦੀ ਨਾ ਤਾਂ ਕਦੇ ਰਿਪੋਰਟ ਆਉਂਦੀ ਹੈ ਅਤੇ ਨਾ ਹੀ ਕਦੇ ਜਾਂਚ ਪੂਰੀ ਹੁੰਦੀ ਹੈ। ਇਹ ਸਿਰਫ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ।
ਇਨ੍ਹਾਂ ਤਮਾਮ ਮੁੱਦਿਆਂ 'ਤੇ ਹੀ ਪਾਰਟੀ ਨੇ ਸਰਕਾਰ ਕੋਲੋਂ ਸਵਾਲ ਪੁੱਛਣੇ ਸਨ ਅਤੇ ਇਨ੍ਹਾਂ ਦੇ ਜਵਾਬ ਨਾ ਹੋਣ ਦੀ ਸੂਰਤ ਵਿੱਚ ਹੀ ਵਿਰੋਧੀ ਧਿਰ ਨੂੰ ਸਦਨ ਦੇ ਵਿਚ ਆਉਣ ਨਹੀਂ ਦਿੱਤਾ ਗਿਆ।