ਚੰਡਿਗੜ੍ਹ : ਪੰਜਾਬ ਨੂੰ ਦਿੱਲੀ ਦੇ ਵਿੱਚ ਵੱਧੇ ਪ੍ਰਦੂਸ਼ਨ ਲਈ ਲਗਾਤਾਰ ਜ਼ਿੰਮੇਵਾਰ ਠਹਿਰਾ ਰਹੀ ਦਿੱਲੀ ਸਰਕਾਰ ਨੂੰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਲਾਹ ਦਿੱਤੀ।
ਦਰਅਸਲ ਜਾਖੜ ਨੂੰ ਜਦ ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਨ ਬਾਰੇ ਸਵਾਲ ਪੁਛਿਆ ਗਿਆ ਤੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਚਿਤਾਵਾਂ ਦੇ ਧੂੰਏਂ ਇਨ੍ਹਾਂ ਤੱਕ ਨਹੀਂ ਪਹੁੰਚਦੇ ਪਰ ਜੇ ਕਿਸਾਨ ਮਜ਼ਬੂਰੀ ਦੇ ਵਿੱਚ ਜੇ ਦੋ ਹਫ਼ਤੇ ਪਰਾਲੀ ਸਾੜਦਾ ਹੈ ਤੇ ਉਸ ਦਾ ਧੂੰਆਂ ਕਿਵੇਂ ਦਿੱਲੀ ਅਤੇ ਹਰਿਆਣਾ ਪਹੁੰਚ ਜਾਂਦਾ ਹੈ।
ਸੁਨੀਲ ਜਾਖੜ ਦੀ ਕੇਂਦਰ, ਦਿੱਲੀ ਤੇ ਹਰਿਆਣਾ ਸਰਕਾਰ ਨੂੰ ਸਲਾਹ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪਹਿਲਾਂ ਆਪਣੇ ਘਰ ਵਿੱਚ ਝਾਤੀ ਮਾਰਨੀ ਚਾਹੀਦੀ ਹੈ ਤੇ ਫਿਰ ਪੰਜਾਬ ਤੇ ਹਰਿਆਣਾ ਦੇ ਕਿਸਾਨਾ ਨੂੰ ਕੁੱਝ ਕਹਿਣਾ ਚਾਹੀਦਾ ਹੈ।
ਜਾਖੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਫਿਰ ਵੀ ਪਰਾਲੀ ਸਾੜਨ ਵਾਲੇ 3000 ਕਿਸਾਨਾਂ 'ਤੇ ਕਾਰਵਾਈ ਕੀਤੀ ਹੈ। ਪਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੱਸਣ ਕਿ ਉਨ੍ਹਾਂ ਨੇ ਦਿੱਲੀ ਦੇ ਵਿੱਚ ਕਿੰਨੇ ਲੋਕਾਂ ਵਿਰੁੱਧ ਪਟਾਖੇ ਚਲਾਉਣ ਲਈ ਕਾਰਵਾਈ ਕੀਤੀ ਹੈ।
ਜਾਖੜ ਦਾ ਕਹਿਣਾ ਹੈ ਕਿ ਕੋਈ ਵੀ ਅਜਿਹਾ ਫ਼ੈਸਲਾ ਕੇਜਰੀਵਾਲ ਜਾਂ ਫਿਰ ਖੱਟਰ ਸਰਕਾਰ ਵੱਲੋਂ ਨਹੀਂ ਲਿਆ ਗਿਆ ਜਿਸ ਨਾਲ ਵਾਤਾਵਰਨ ਨੂੰ ਬਚਾਇਆ ਗਿਆ ਹੋਵੇ ਤੇ ਫਿਰ ਕਿਸੇ ਵੀ ਹਲਾਤ ਵਿੱਚ ਕਿਸਾਨਾ ਨੂੰ ਕਿਵੇਂ ਦੋਸ਼ੀ ਬਣਾ ਸਕਦੇ ਹਨ।
ਉਥੇ ਹੀ ਜਾਖੜ ਨੇ ਮੰਤਰੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਲਗਾਤਾਰ ਆਪਣੇ ਹੀ ਪਾਰਟੀ ਦੇ ਵਿਰੁੱਧ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਕਿਹਾ ਕਿ ਪ੍ਰਤਾਪ ਬਾਜਵਾ ਨੂੰ ਅਜਿਹੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਇਸ ਬਿਆਨਬਾਜ਼ੀ ਦੇ ਨਾਲ ਪਾਰਟੀ ਨੂੰ ਨੁਕਸਾਨ ਹੋ ਰਿਹਾ। ਇਸ ਕਰਕੇ ਅਨੁਸ਼ਾਸਨ ਦੇ ਵਿੱਚ ਰਹਿੰਦੇ ਹੋਏ ਬਾਜਵਾ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਹਨ।