ਪੰਜਾਬ

punjab

ETV Bharat / state

197 ਕਿਲੋਂ ਅੰਮ੍ਰਿਤਸਰ ਹੈਰੋਇਨ ਮਾਮਲੇ ਵਿੱਚ ਐਸਟੀਐਫ਼ ਨੇ ਅਨਵਰ ਮਸੀਹ ਨੂੰ ਕੀਤਾ ਗ੍ਰਿਫ਼ਤਾਰ - 197 ਕਿਲੋਂ ਅੰਮ੍ਰਿਤਸਰ ਹੈਰੋਇਨ ਮਾਮਲਾ

ਐਸਟੀਐਫ਼ ਪੰਜਾਬ ਵਲੋਂ 197 ਕਿਲੋਂ ਹੈਰੋਇਨ ਦੇ ਨਸ਼ਾ ਤਸਕਰੀ ਮਾਮਲੇ ਵਿੱਚ ਸਾਬਕਾ ਐਸਐਸਬੀ ਮੈਂਬਰ ਅਨਵਰ ਮਸੀਹ ਨੂੰ ਗ੍ਰਿਫ਼਼ਤਾਰ ਕੀਤਾ ਗਿਆ ਹੈ। ਮਸੀਹ ਨੂੰ 2 ਦਿਨਾਂ ਪੁਲਿਸ ਰਿਮਾਂਡ 'ਚ ਭੇਜਿਆ ਗਿਆ ਹੈ। ਐਸਟੀਐਫ਼ ਨੇ ਇਟਲੀ ਦੇ ਸਿਮਰਨਜੀਤ ਸੰਧੂ ਨੂੰ ਵੀ ਦਬੋਚਣ ਲਈ ਤਿਆਰੀਆਂ ਵਿੱਢੀਆਂ ਹੋਈਆਂ ਹਨ।

ਫ਼ੋਟੋ
ਫ਼ੋਟੋ

By

Published : Feb 19, 2020, 10:35 PM IST

ਚੰਡੀਗੜ੍ਹ: ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵੱਡੀਆਂ ਮੱਛੀਆਂ 'ਤੇ ਹੋਰ ਸ਼ਿਕੰਜਾ ਕਸਦਿਆਂ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਬੁੱਧਵਾਰ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸੁਬਾਰਡੀਨੇਟ ਸਰਵਿਸਿਜ਼ ਬੋਰਡ (ਐਸਐਸਬੀ) ਦੇ ਸਾਬਕਾ ਮੈਂਬਰ ਅਤੇ ਅਕਾਲੀ ਆਗੂ ਅਨਵਰ ਮਸੀਹ ਨੂੰ 31 ਜਨਵਰੀ ਨੂੰ ਪਿੰਡ ਸੁਲਤਾਨਵਿੰਡ, ਅੰਮ੍ਰਿਤਸਰ ਵਿਖੇ ਉਸਦੇ ਘਰ ਤੋਂ ਵੱਡੇ ਪੱਧਰ 'ਤੇ ਬਰਾਮਦ ਹੋਏ ਨਸ਼ਿਆਂ ਦੇ ਸਬੰਧ 'ਚ ਗ੍ਰਿਫ਼ਤਾਰ ਕੀਤਾ ਹੈ।

ਉਕਤ ਦੋਸ਼ੀ ਬੀਤੀ 31 ਜਨਵਰੀ ਨੂੰ 197 ਕਿਲੋਗ੍ਰਾਮ ਹੈਰੋਇਨ ਦੇ ਨਾਲ, ਹੋਰ ਨਸ਼ੀਲੇ ਪਦਾਰਥਾਂ ਅਤੇ ਰਸਾਇਣਾਂ ਦੀ ਬਰਾਮਦਗੀ ਕਾਰਨ ਪੁਲਿਸ ਜਾਂਚ ਅਧੀਨ ਸੀ। ਦੋਸ਼ੀ 'ਤੇ ਐਫ.ਆਈ.ਆਰ ਨੰ. 23 ਥਾਣਾ ਐਸ ਟੀ ਐਫ -ਐਸ ਏ ਐਸ ਨਗਰ ਮੁਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਸਦੇ ਘਰ ਵਿਚੋਂ 197 ਕਿੱਲੋ ਤੋਂ ਵੱਧ ਹੈਰੋਇਨ ਅਤੇ ਵੱਡੀ ਮਾਤਰਾ ਵਿੱਚ ਹੋਰ ਨਸ਼ੀਲੇ ਪਦਾਰਥਾਂ ਅਤੇ ਰਸਾਇਣਾਂ ਬਰਾਮਦ ਹੋਏ ਸਨ।

ਐਸ.ਟੀ.ਐਫ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਇਹ ਜਾਣਕਾਰੀ ਦਿੰਦਿਆਂ ਖੁਲਾਸਾ ਕੀਤਾ ਕਿ ਮਸੀਹ ਦੇ ਖ਼ਿਲਾਫ਼ ਧਾਰਾ 25 ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਿਉਂਕਿ ਉਸ ਦੀ ਮਾਲਕੀ ਵਾਲੇ ਮਕਾਨ ਵਿੱਚ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ ਸੀ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋ ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।

ਪਿਛਲੀ ਅਕਾਲੀ-ਭਾਜਪਾ ਸਰਕਾਰ ਦੁਆਰਾ ਮਸੀਹ ਨੂੰ ਐਸ.ਐਸ.ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਉਹ ਅਕਾਲੀ ਦਲ ਦਾ ਸਰਗਰਮ ਮੈਂਬਰ ਵੀ ਰਿਹਾ ਸੀ ਅਤੇ ਪਾਰਟੀ ਦੀਆਂ ਕਈ ਵੱਡੇ ਦਿੱਗਜਾਂ ਦੇ ਨੇੜੇ ਦੱਸਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸੁਲਤਾਨਵਿੰਡ ਦੇ ਆਕਾਸ ਵਿਹਾਰ ਦੇ ਇਕ ਘਰ ਵਿੱਚ ਨਾਜਾਇਜ ਡਰੱਗ ਫੈਕਟਰੀ ਚਲਦੀ ਸੀ ਜਿੱਥੋਂ ਇਹਨਾਂ ਨਸ਼ਿਆਂ ਦੀ ਬਰਾਮਦਗੀ ਕੀਤੀ ਗਈ ਸੀ।

ਇਹ ਘਰ ਅਨਵਰ ਮਸੀਹ ਦੇ ਨਾਂ 'ਤੇ ਰਜਿਸਟਰ ਹੈ। ਹਾਲਾਂਕਿ ਮਸੀਹ ਨੇ ਦਾਅਵਾ ਕੀਤਾ ਸੀ ਕਿ ਉਸਨੇ ਛੇ ਮੁਲਜਮਾਂ ਨੂੰ ਇਹ ਮਕਾਨ ਕਿਰਾਏ 'ਤੇ ਦਿੱਤਾ ਸੀ, ਜਿਨਾ ਨੂੰ ਉਥੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਪਰ ਉਹ ਮਕਾਨ ਕਿਰਾਏ 'ਤੇ ਦੇਣ ਸਬੰਧੀ ਕੋਈ ਲਿਖਤੀ ਦਸਤਾਵੇਜ਼ ਜਾ ਕਿਰਾਇਆਨਾਮਾ ਪੇਸ਼ ਕਰਨ ਵਿੱਚ ਅਸਫਲ ਰਿਹਾ ਅਤੇ ਆਲੇ-ਦੁਆਲੇ ਦੇ ਲੋਕ ਵੀ ਇੱਥੇ ਰਹਿੰਦੇ ਕਿਸੇ ਵੀ ਕਿਰਾਏਦਾਰ ਤੋਂ ਅਣਜਾਣ ਸਨ।

ਪੁਲਿਸ ਵੱਲੋਂ ਕੀਤੀ ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਇਸ ਰੈਕੇਟ ਦਾ ਪਰਦਾਫਾਸ ਕਰਨ ਤੋਂ ਪਹਿਲਾਂ ਦੋਸ਼ੀ ਵੱਲੋਂ ਮਸੀਹ ਦੇ ਘਰ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਨਸ਼ਿਆਂ ਨੂੰ ਸੋਧਣ ਅਤੇ ਬਣਾਉਣ ਲਈ ਵਰਤਿਆ ਜਾਂਦਾ ਰਿਹਾ।

ਇਹ ਵੀ ਪੜ੍ਹੋ: ਵਿਧਾਇਕ ਪਰਗਟ ਸਿੰਘ ਨੇ ਦੱਸਿਆ, ਮੁਲਾਕਾਤ ਦੌਰਾਨ ਕੀ-ਕੀ ਬੋਲੇ ਕੈਪਟਨ

ਆਪਣੀ ਜਾਇਦਾਦ ਦੀ ਕਿਰਾਏਦਾਰੀ ਸਾਬਤ ਕਰਨ ਲਈ ਸਮਾਂ ਦਿੱਤੇ ਜਾਣ ਦੇ ਬਾਵਜੂਦ, ਮਸੀਹ ਇਹ ਦਰਸਾਉਣ ਲਈ ਕੋਈ ਦਸਤਾਵੇਜ ਪੇਸ਼ ਨਹੀਂ ਕਰ ਸਕਿਆ ਕਿ ਉਸ ਨੇ ਇਹ ਮਕਾਨ ਕਿਰਾਏ 'ਤੇ ਦਿੱਤਾ ਸੀ। ਬੁੱਧਵਾਰ ਨੂੰ, ਜਦੋਂ ਉਹ ਦੁਬਾਰਾ ਪੁੱਛਗਿੱਛ ਦੌਰਾਨ ਕਿਰਾਏਦਾਰੀ ਸਬੰਧੀ ਕੋਈ ਦਸਤਾਵੇਜ ਦਿਖਾਉਣ ਵਿੱਚ ਅਸਫਲ ਰਿਹਾ ਤਾਂ ਐਸਟੀਐਫ ਅੰਮ੍ਰਿਤਸਰ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਸਿੱਧੂ ਨੇ ਕਿਹਾ ਕਿ ਕਾਨੂੰਨ ਅਨੁਸਾਰ ਮਸੀਹ ਨੇ ਕਿਰਾਏਦਾਰਾਂ ਦੀ ਪੁਲਿਸ ਤਸਦੀਕ ਵੀ ਨਹੀਂ ਕਰਵਾਈ ਸੀ ਅਤੇ ਜਿਸ ਤੋਂ ਉਸ ਦੇ ਇਰਾਦਿਆਂ ਦਾ ਪਤਾ ਚੱਲਦਾ ਹੈ।

ਹਾਲਾਂਕਿ, ਏਟੀਐਸ ਗੁਜਰਾਤ ਨੇ ਇਟਲੀ ਤੋਂ ਦੇਸ ਦੇ ਸਭ ਤੋਂ ਵੱਡੇ ਨਸ਼ਾ ਮਾਫੀਆ ਸਿਮਰਨਜੀਤ ਸਿੰਘ ਸੰਧੂ ਦੀ ਹਵਾਲਗੀ ਲਈ ਪਹਿਲਾਂ ਹੀ ਕਾਰਵਾਈ ਸੁਰੂ ਕਰ ਦਿੱਤੀ ਹੈ ਅਤੇ ਐਸਟੀਐਫ ਪੰਜਾਬ ਵੀ ਇਸ ਸਬੰਧੀ ਕਦਮ ਚੁੱਕ ਰਹੀ ਹੈ। ਸਿੱਧੂ ਨੇ ਕਿਹਾ ਕਿ ਐਸਟੀਐਫ ਨੂੰ ਸੰਧੂ ਦੀ ਪੁੱਛਗਿੱਛ ਰਾਹੀਂ ਇਸ ਮਾਮਲੇ ਵਿੱਚ ਹੋਰ ਵੱਡੀਆਂ ਮੱਛੀਆਂ ਦੇ ਫੜੇ ਜਾਣ ਦੀ ਉਮੀਦ ਹੈ, ਜਿਸ ਨੂੰ ਪਹਿਲਾਂ ਹੀ ਇਟਲੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

For All Latest Updates

ABOUT THE AUTHOR

...view details