ਪੰਜਾਬ

punjab

ਕਰੋੜਾਂ ਦੇ ਟੈਂਡਰ ਪੈਂਦੇ ਨੇ ਇਸ ਪਿੰਡ ਦੇ, ਪਰ ਵਿਕਾਸ ਕਾਰਜ਼ਾਂ ਤੋਂ ਹੈ ਸੱਖਣਾ

ਵਿਕਾਸ ਕਾਰਜਾਂ ਦਾ ਰਾਗ ਅਲਾਪਣ ਵਾਲੀ ਕਾਂਗਰਸ ਸਰਕਾਰ ਦੀ ਅਸਲ ਸਚਾਈ ਪਿੰਡ ਨਯਾਗਾਉਂ 'ਚ ਵੇਖਣ ਨੂੰ ਮਿਲਦੀ ਹੈ। ਕੀ ਨੇ ਇਸ ਪਿੰਡ ਦੇ ਹਾਲਾਤ ਵੇਖੋ ਈਟੀਵੀ ਭਾਰਤ ਵੱਲੋਂ ਖ਼ਾਸ ਰਿਪੋਰਟ...

By

Published : Feb 10, 2020, 9:07 PM IST

Published : Feb 10, 2020, 9:07 PM IST

Nayagaon village news
ਫ਼ੋਟੋ

ਮੋਹਾਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਨੇੜੇ ਪੈਂਦੇ ਪਿੰਡ ਨਯਾ ਗਾਉਂ ਦੀ ਹਕੀਕਤ ਕਾਗਜ਼ਾਂ 'ਚ ਕੁਝ ਹੋਰ ਅਤੇ ਅਸਲ 'ਚ ਕੁਝ ਹੋਰ ਹੀ ਹੈ। ਪਿੰਡ ਨਯਾਗਾਉਂ ਦੇ ਹਾਲਾਤਾਂ ਦਾ ਈਟੀਵੀ ਭਾਰਤ ਦੀ ਟੀਮ ਨੇ ਗਰਾਊਂਡ ਲੈਵਲ 'ਤੇ ਜਾ ਕੇ ਜ਼ਾਇਜਾ ਲਿਆ। ਵਿਕਾਸ ਕਾਰਜਾਂ ਦਾ ਰਾਗ ਅਲਾਪਣ ਵਾਲੀ ਕਾਂਗਰਸ ਸਰਕਾਰ ਨੇ ਕਿਨ੍ਹਾਂ ਕੁ ਵਿਕਾਸ ਕੀਤਾ ਹੈ, ਇਹ ਪਿੰਡ ਨਯਾਗਾਉਂ ਦੀ ਦਸ਼ਾ ਤੋਂ ਪਤਾ ਲੱਗਦਾ ਹੈ। ਬਿਜਲੀ ਮਹਿਕਮੇ ਦੀ ਅਸਲੀਅਤ ਗਲੀਆਂ ਦੇ ਅੰਦਰ ਤਾਰਾਂ ਦਾ ਮੱਕੜ ਜਾਲ ਬਿਆਨ ਕਰਦੀਆਂ ਹਨ। ਬਿਜਲੀ ਦੇ ਮੀਟਰ ਗਾਇਬ ਨੇ ਤੇ ਸੜਕਾਂ ਉਤੇ ਟੁੱਟੀਆਂ ਬਿਜਲੀ ਦੀ ਤਾਰਾਂ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।

ਵੇਖੋ ਵੀਡੀਓ

ਪਾਣੀ ਦੀ ਵੀ ਸਮੱਸਿਆ ਇਸ ਪਿੰਡ 'ਚ ਨਜ਼ਰ ਆਉਂਦੀ ਹੈ, ਕਈ ਥਾਂ 10-10 ਦਿਨ ਪਾਣੀ ਲੋਕਾਂ ਨੂੰ ਨਹੀਂ ਮਿਲਦਾ, ਹਾਲਾਤ ਇਹ ਹਨ ਕਿ ਨਾਲੀਆਂ ਦਾ ਗੰਦਾ ਪਾਣੀ ਸੜਕਾਂ 'ਤੇ ਆਮ ਦੇਖਣ ਨੂੰ ਮਿਲਦਾ ਹੈ। ਨਗਰ ਨਿਗਮ 'ਚ ਸ਼ਿਕਾਇਤ ਕਰਨ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੁੰਦਾ ਤਕਰੀਬਨ ਹਰ ਇੱਕ ਮੁਹੱਲਾ ਨਿਵਾਸੀ ਕਈ ਵਾਰ ਸ਼ਿਕਾਇਤ ਕਰ ਚੁੱਕਿਆ ਹੈ।

ਸਫ਼ਾਈ ਦੇ ਨਾਮ ਤੇ ਕਰੋੜਾਂ ਦੇ ਟੈਂਡਰ ਦੇਣ ਵਾਲੀ ਮਿਊਂਸੀਪਲ ਕਮੇਟੀ ਹਾਲੇ ਤੱਕ ਡੰਪਿੰਗ ਗਰਾਊਂਡ ਨਹੀਂ ਲੱਭ ਸਕੀ ਅਤੇ ਸਥਾਨਕ ਵਾਸੀ ਗੰਦਗੀ ਤੋਂ ਪ੍ਰੇਸ਼ਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਦੁੱਖੀ ਹਨ।

ABOUT THE AUTHOR

...view details