ਚੰਡੀਗੜ੍ਹ:ਕੋਟਕਪੁਰਾ ਗੋਲੀ ਕਾਂਡ (Kotakpura shooting incident) ਅਤੇ ਬੇਅਦਬੀ ਦਾ ਮੁੱਦਾ ਬੜੇ ਲੰਮੇਂ ਸਮੇਂ ਤੋਂ ਪੰਥਕ ਅਤੇ ਧਾਰਮਿਕ ਮੁੱਦਾ ਹੋਣ ਦੇ ਨਾਲ-ਨਾਲ ਸਿਆਸਤ ਦਾ ਵੀ ਭਖਦਾ ਮੁੱਦਾ ਰਿਹਾ ਹੈ। ਇਸ ਮੁੱਦੇ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਐੱਸਆਈਟੀ ਨੇ ਚੰਡੀਗੜ੍ਹ ਵਿਖੇ ਲਗਭਗ ਤਿੰਨ ਘੰਟਿਆਂ ਤੱਕ ਪੁੱਛਗਿੱਛ (SIT questioned Sukhbir Badal) ਕੀਤੀ ਹੈ। ਪੁੱਛਗਿੱਛ ਮਗਰੋਂ ਸੁਖਬੀਰ ਸਿੰਘ ਬਾਦਲ ਮੀਡੀਆ ਨਾਲ ਬਿਨ੍ਹਾਂ ਕੋਈ ਰਾਬਤਾ ਕੀਤੇ ਨਿਕਲ ਗਏ।
ਪੁੱਛਗਿੱਛ ਦਾ ਮੰਤਵ:ਕੋਟਕਪੁਰਾ ਗੋਲੀਕਾਂਡ ਸਾਲ 2015 ਵਿੱਚ ਉਸ ਸਮੇਂ ਵਾਪਰਿਆ ਸੀ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Former Chief Minister Parkash Singh Badal) ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਸੁਖਬੀਰ ਸਿੰਘ ਬਾਦਲ ਤਤਕਾਲੀ ਉਪ ਮੁੱਖ ਮੰਤਰੀ ਸਨ ਅਤੇ ਪੰਜਾਬ ਦਾ ਗ੍ਰਹਿ ਵਿਭਾਗ ਵੀ ਉਨ੍ਹਾਂ ਕੋਲ ਸੀ। ਐੱਸਆਈਟੀ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਤੇ ਗੋਲੀ ਚਲਾਉਣ ਦਾ ਹੁਕਮ ਪੁਲਿਸ ਨੂੰ ਕਿਸ ਨੇ ਦਿੱਤਾ।