ਪੰਜਾਬ

punjab

ਕੋਵਿਡ-19: ਪੰਜਾਬ 'ਚ 120 ਨਵੇਂ ਕੇਸਾਂ ਦੀ ਪੁਸ਼ਟੀ, 3 ਦੀ ਮੌਤ

By

Published : Jul 2, 2020, 8:25 PM IST

ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 120 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5784 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 1488 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 152 ਲੋਕਾਂ ਦੀ ਮੌਤ ਹੋਈ ਹੈ।

punjab reports 120 new covid cases on thursday
ਕੋਵਿਡ-19: ਪੰਜਾਬ 'ਚ 120 ਨਵੇਂ ਕੇਸਾਂ ਦੀ ਪੁਸ਼ਟੀ, 3 ਦੀ ਮੌਤ

ਚੰਡੀਗੜ੍ਹ: ਵੀਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 120 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5784 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 1488 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 152 ਲੋਕਾਂ ਦੀ ਮੌਤ ਹੋਈ ਹੈ।

ਮੀਡੀਆ ਬੁਲੇਟਿਨ ਕੋਰੋਨਾ ਵਾਇਰਸ

ਇਨ੍ਹਾਂ 120 ਨਵੇਂ ਮਾਮਲਿਆਂ ਵਿੱਚੋਂ 39 ਲੁਧਿਆਣਾ, 16 ਜਲੰਧਰ, 6 ਪਟਿਆਲਾ, 6 ਮੁਹਾਲੀ, 5 ਗੁਰਦਾਸਪੁਰ, 2 ਤਰਨ ਤਾਰਨ, 1 ਹੁਸ਼ਿਆਰਪੁਰ, 6 ਮੁਕਤਸਾਰ, 1 ਫ਼ਤਿਹਗੜ੍ਹ ਸਾਹਿਬ, 2 ਫ਼ਰਿਦਕੋਟ, 5 ਰੋਪੜ, 3 ਮੋਗਾ, 5 ਫ਼ਾਜ਼ਿਲਕਾ, 4 ਫਿਰੋਜਪੁਰ, 6 ਬਠਿੰਡਾ, 9 ਕਪੂਰਥਲਾ, 4 ਬਰਨਾਲਾ ਤੋਂ ਮਾਮਲੇ ਸਾਹਮਣੇ ਆਏ ਹਨ।

ਮੀਡੀਆ ਬੁਲੇਟਿਨ ਕੋਰੋਨਾ ਵਾਇਰਸ

ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 5784 ਮਰੀਜ਼ਾਂ ਵਿੱਚੋਂ 4144 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1488 ਐਕਟਿਵ ਮਾਮਲੇ ਹਨ।

ਮੀਡੀਆ ਬੁਲੇਟਿਨ ਕੋਰੋਨਾ ਵਾਇਰਸ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 3,17,802 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 5784 ਮਰੀਜ਼ਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।

ਮੀਡੀਆ ਬੁਲੇਟਿਨ ਕੋਰੋਨਾ ਵਾਇਰਸ

ABOUT THE AUTHOR

...view details