ਪੰਜਾਬ

punjab

ETV Bharat / state

ਪੰਜਾਬ ਵਿੱਚ ਕੋਰੋਨਾ ਬਲਾਸਟ, 677 ਨਵੇਂ ਮਾਮਲੇ ਆਏ ਸਾਹਮਣੇ, 19 ਮੌਤਾਂ - punjab media bulletin

ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 18527 ਹੋ ਗਈ ਹੈ ਅਤੇ 6203 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 442 ਲੋਕਾਂ ਦੀ ਜਾਨ ਲਈ ਹੈ।

ਪੰਜਾਬ ਵਿੱਚ ਕੋਰੋਨਾ ਬਲਾਸਟ, 67 ਨਵੇਂ ਮਾਮਲੇ ਆਏ ਸਾਹਮਣੇ, 19 ਮੌਤਾਂ
ਪੰਜਾਬ ਵਿੱਚ ਕੋਰੋਨਾ ਬਲਾਸਟ, 67 ਨਵੇਂ ਮਾਮਲੇ ਆਏ ਸਾਹਮਣੇ, 19 ਮੌਤਾਂ

By

Published : Aug 3, 2020, 8:57 PM IST

ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 677 ਨਵੇਂ ਪੌਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 19 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 18527 ਹੋ ਗਈ ਹੈ ਅਤੇ 6203 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 442 ਲੋਕਾਂ ਦੀ ਜਾਨ ਲਈ ਹੈ।

ਪੰਜਾਬ ਵਿੱਚ ਕੋਰੋਨਾ ਬਲਾਸਟ, 67 ਨਵੇਂ ਮਾਮਲੇ ਆਏ ਸਾਹਮਣੇ, 19 ਮੌਤਾਂ

ਸੋਮਵਾਰ ਨੂੰ ਜੋ ਨਵੇਂ 677 ਮਾਮਲੇ ਆਏ ਹਨ, ਉਨ੍ਹਾਂ ਵਿੱਚ 186 ਲੁਧਿਆਣਾ, 115 ਜਲੰਧਰ, 29 ਅੰਮ੍ਰਿਤਸਰ, 34 ਪਟਿਆਲਾ, 8 ਸੰਗਰੂਰ, 11 ਮੋਹਾਲੀ, 9 ਹੁਸ਼ਿਆਰਪੁਰ, 34 ਗੁਰਦਾਸਪੁਰ, 51 ਫਿਰੋਜ਼ਪੁਰ, 13 ਪਠਾਨਕੋਟ, 118 ਬਠਿੰਡਾ, 1 ਫ਼ਤਿਹਗੜ੍ਹ ਸਾਹਿਬ, 22 ਮੋਗਾ, 3 ਫ਼ਰੀਦਕੋਟ, 14 ਫ਼ਾਜ਼ਿਲਕਾ, 9 ਕਪੂਰਥਲਾ, 20 ਬਰਨਾਲਾ ਸ਼ਾਮਲ ਹਨ।

ਪੰਜਾਬ ਵਿੱਚ ਕੋਰੋਨਾ ਬਲਾਸਟ, 67 ਨਵੇਂ ਮਾਮਲੇ ਆਏ ਸਾਹਮਣੇ, 19 ਮੌਤਾਂ

ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 18527 ਮਰੀਜ਼ਾਂ ਵਿੱਚੋਂ 11882 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 6203 ਐਕਟਿਵ ਮਾਮਲੇ ਹਨ।

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 6,03,912 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

ABOUT THE AUTHOR

...view details