ਚੰਡੀਗੜ੍ਹ:ਪੰਜਾਬ ਸਰਕਾਰ ਵੱਲੋਂ VIP ਕਲਚਰ 'ਤੇ ਕੈਂਚੀ ਫੇਰਨ ਦੀ ਤਿਆਰੀ ਕਰ ਲਈ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਲਈ ਇਕ AAP MLA VIP culture ਵੱਡਾ ਫਰਮਾਨ ਜਾਰੀ ਕੀਤਾ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਹੁਣ ਕੋਈ ਵੀ ਮੰਤਰੀ ਅਤੇ ਵਿਧਾਇਕ ਕਿਸੇ ਦੂਜੇ ਸ਼ਹਿਰ ਵਿਚ ਸਰਕਾਰੀ ਵਿਜ਼ਟ 'ਤੇ ਜਾ ਕੇ ਆਲੀਸ਼ਾਨ ਹੋਟਲਾਂ ਵਿਚ ਨਹੀਂ ਰੁਕਣਗੇ। ਉਹਨਾਂ ਨੂੰ ਸਰਕਟ ਹਾਊਸ ਜਾਂ ਫਿਰ ਗੈਸਟ ਹਾਊਸ ਵਿਚ ਹੁਣ ਰੁੱਕਣਾ ਪਵੇਗਾ। Politics on VIP culture on AAP MLA
ਕਾਂਗਰਸ ਦੇ ਬੁਲਾਰੇ ਵੱਲੋਂ 'ਆਪ' ਸਰਕਾਰ ਨੂੰ ਨਸੀਹਤ:-ਦਰਅਸਲ ਸਰਕਾਰ ਪੰਜਾਬ ਦੇ ਖ਼ਜਾਨੇ ਤੇ ਪਏ ਵਿੱਤੀ ਬੋਝ ਨੂੰ ਘੱਟ ਕਰਨਾ ਚਾਹੁੰਦੀ ਹੈ। ਇਕ ਪਾਸੇ ਮੁੱਖ ਮੰਤਰੀ ਵੱਲੋਂ ਫਰਮਾਨ ਸੁਣਾਇਆ ਗਿਆ ਦੂਜੇ ਪਾਸੇ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ। ਪੰਜਾਬ ਪ੍ਰਦੇਸ ਕਾਂਗਰਸ ਦੇ ਬੁਲਾਰੇ ਜਸਕਰਨ ਸਿੰਘ ਕਾਹਲੋਂ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਚੰਗਾ ਜ਼ਰੂਰ ਦੱਸਿਆ ਹੈ, ਪਰ ਨਾਲ ਹੀ ਸਰਕਾਰ ਨੂੰ ਨਸੀਹਤ ਵੀ ਦਿੱਤੀ ਹੈ ਕਿ ਇਸ਼ਤਿਹਾਰਬਾਜ਼ੀ ਦੌਰਾਨ ਆਪਣੀ ਵਾਹ-ਵਾਈ ਕਰਕੇ ਖਜ਼ਾਨੇ ਦੀ ਲੁੱਟ ਕੀਤੀ ਜਾ ਰਹੀ ਹੈ, ਉਸਨੂੰ ਵੀ ਛੇਤੀ ਤੋਂ ਛੇਤੀ ਬੰਦ ਕੀਤਾ ਜਾਵੇ।
VIP ਕਲਚਰ 'ਤੇ ਅਕਾਲੀ ਆਗੂ ਦਾ 'ਆਪ' ਸਰਕਾਰ 'ਤੇ ਵਾਰ:-ਉਧਰ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਸੋਹਨ ਸਿੰਘ ਠੰਡਲ ਨਾਲ ਵੀ ਇਸ ਮਸਲੇ ਲਈ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਤਾਂ ਉਹਨਾਂ ਕਿਹਾ ਕਿ ਪੰਜਾਬ ਦੇ ਖਜ਼ਾਨੇ ਤੋਂ ਵਿੱਤੀ ਬੋਝ ਘੱਟ ਕਰਨ ਦੇ ਹੋਰ ਵੀ ਬਹੁਤ ਤਰੀਕੇ ਹਨ, ਇਹ ਫਰਮਾਨ ਬੇਤੁਕਾ ਹੈ। ਸੋਹਨ ਸਿੰਘ ਠੰਡਲ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਮੰਤਰੀ ਜਾਂ ਵਿਧਾਇਕ ਹੋਟਲਾਂ ਵਿਚ ਠਹਿਰਦੇ ਹਨ ਤਾਂ ਉਹਨਾਂ ਦੀ ਸੁਰੱਖਿਆ ਉੱਤੇ ਕੋਈ ਖਤਰਾ ਨਹੀਂ ਹੁੰਦਾ। ਗੈਸਟ ਹਾਊਸ ਜਾਂ ਸਰਕਟ ਹਾਊਸ ਵਿਚ ਉਹਨਾਂ ਦੀ ਸੁਰੱਖਿਆ ਉਸ ਪੱਧਰ ਉੱਤੇ ਨਹੀਂ ਹੋ ਸਕਦੀ।