ਚੰਡੀਗੜ੍ਹ: ਜ਼ਹਿਰਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਸੂਬੇ ਵਿੱਚ ਸਿਆਸਤ ਪੂਰੀ ਤਰ੍ਹਾ ਗਰਮਾ ਚੁੱਕੀ ਹੈ। ਇਸ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮੁੱਖ ਮੰਤਰੀ ਕੈਪਟਨ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਰਾਜਪਾਲ ਵੀਪੀ ਬਦਨੌਰ ਨੂੰ ਮਿਲਣ ਪਹੁੰਚੇ। ਸੁਖਬੀਰ ਬਾਦਲ ਦੇ ਨਾਲ ਸ੍ਰੀ ਖਡੂਰ ਸਾਹਿਬ ਹਲਕੇ ਦੇ ਪਿੰਡ ਭੁੱਲਰ ਦੇ ਪੀੜਤ ਪਰਿਵਾਰ ਵੀ ਪਹੁੰਚੇ।
'ਵਿਧਾਇਕ ਸਿੱਕੀ ਦੇ ਇਸ਼ਾਰੇ 'ਤੇ ਚੱਲ ਰਿਹੈ ਨਸ਼ੇ ਵੇਚਣ ਦਾ ਧੰਦਾ' - ਜ਼ਹਿਰਲੀ ਸ਼ਰਾਬ ਮਾਮਲਾ
ਪੀੜਤ ਕੰਵਲਜੀਤ ਕੌਰ ਨੇ ਕਾਂਗਰਸ ਵਿਧਾਇਕ ਰਮਨਜੀਤ ਸਿੱਕੀ 'ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਵਿਧਾਇਕ ਦੇ ਇਸ਼ਾਰੇ 'ਤੇ ਹੀ ਇਲਾਕੇ ਵਿੱਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ।
ਇਸ ਦੌਰਾਨ ਮੀਡੀਆ ਮੁਖ਼ਾਤਬ ਹੁੰਦਿਆਂ ਪੀੜਤਾ ਕੰਵਲਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਦੋ ਜੀਅ ਇਸ ਦੁਨੀਆਂ ਤੋਂ ਜਾ ਚੁੱਕੇ ਹਨ। ਪੀੜਤ ਕੰਵਲਜੀਤ ਕੌਰ ਨੇ ਕਾਂਗਰਸ ਵਿਧਾਇਕ ਰਮਨਜੀਤ ਸਿੱਕੀ 'ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਵਿਧਾਇਕ ਦੇ ਇਸ਼ਾਰੇ 'ਤੇ ਹੀ ਇਲਾਕੇ ਵਿੱਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ। ਪੀੜਤਾ ਨੇ ਦੱਸਿਆ ਕਿ ਪੀਏ ਜਰਮਨ ਸਿੰਘ ਕੰਗ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਇਸ਼ਾਰੇ 'ਤੇ ਪੂਰੇ ਇਲਾਕੇ ਵਿੱਚ ਸ਼ਰਾਬ ਵੇਚ ਦਾ ਹੈ ਪਰ ਸਿਆਸੀ ਸ਼ੈਅ ਦੀ ਵਜ੍ਹਾਂ ਕਰ ਕੇ ਉਸ ਨੂੰ ਬਚਾਇਆ ਜਾ ਰਿਹਾ ਹੈ। ਪੀੜਤਾ ਨੇ ਮੰਗ ਕੀਤੀ ਹੈ ਕਿ ਵਿਧਾਇਕ ਅਤੇ ਪੀਏ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਇਸ ਦੇ ਨਾਲ ਪੀੜਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਹਲਕੇ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਫੜ੍ਹਾਇਆ ਜਾਂਦਾ ਹੈ ਤਾਂ ਵਿਧਾਇਕ ਵੱਲੋਂ ਉਸੇ ਸਮੇਂ ਉਨ੍ਹਾਂ ਛੁਡਵਾ ਦਿੱਤਾ ਜਾਂਦਾ ਹੈ।
ਇੰਨ੍ਹਾਂ ਹੀ ਨਹੀਂ ਪੀੜਤਾ ਨੇ ਵੀ ਦੱਸਿਆ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਤੇ ਨਾਲ ਹੀ ਉਸ ਨੇ ਦਾਅਵਾ ਕੀਤਾ ਕਿ ਸਿਰਫ ਜ਼ਹਿਰਲੀ ਸ਼ਰਾਬ ਹੀ ਨਹੀਂ ਇਸ ਤੋਂ ਇਲਾਵਾ ਸਮੈਕ, ਹੈਰੋਇਨ ਵਰਗੇ ਨਸ਼ੇ ਦੀ ਸ਼ਰੇਆਮ ਵਿਕਦੇ ਹਨ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਪੀੜਤ ਨੇ ਵੀ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨੀ ਗਈ ਦੋ ਲੱਖ ਦੀ ਰਾਸ਼ੀ ਉਨ੍ਹਾਂ ਨੂੰ ਇਸ ਕਰਕੇ ਨਹੀਂ ਦਿੱਤੀ ਗਈ ਕਿਉਂਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ।