ਪੰਜਾਬ

punjab

15 ਦਿਨ ਬੀਤਣ ਬਾਵਜੂਦ ਨਹੀਂ ਪੇਸ਼ ਹੋਈ ਬਟਾਲਾ ਧਮਾਕੇ ਦੀ ਰਿਪੋਰਟ

By

Published : Sep 22, 2019, 4:43 PM IST

ਬਟਾਲਾ ਦੀ ਗ਼ੈਰ-ਕਾਨੂੰਨੀ ਪਟਾਕਾ ਫ਼ੈਕਟਰੀ ’ਚ ਧਮਾਕਿਆਂ ਦੀਆਂ ਘਟਨਾ ਵਾਪਰੇ ਨੂੰ ਭਾਵੇਂ 15 ਦਿਨਾਂ ਤੋਂ ਵੀ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਇਸ ਹਾਦਸੇ ਦੀ ਮੈਜਿਸਟ੍ਰਿਅਲ ਜਾਂਚ ਮੁਕੰਮਲ ਨਹੀਂ ਹੋ ਸਕੀ।

ਫ਼ੋਟੋ

ਚੰਡੀਗੜ੍ਹ: ਬਟਾਲਾ ਦੀ ਗ਼ੈਰ-ਕਾਨੂੰਨੀ ਪਟਾਕਾ ਫ਼ੈਕਟਰੀ ’ਚ ਧਮਾਕਿਆਂ ਦੀਆਂ ਘਟਨਾ ਵਾਪਰੇ ਨੂੰ ਭਾਵੇਂ 15 ਦਿਨਾਂ ਤੋਂ ਵੀ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਹਾਲੇ ਤੱਕ ਇਸ ਹਾਦਸੇ ਦੀ ਮੈਜਿਸਟ੍ਰਿਅਲ ਜਾਂਚ ਮੁਕੰਮਲ ਨਹੀਂ ਹੋ ਸਕੀ। ਬੀਤੀ 4 ਸਤੰਬਰ ਨੂੰ ਹੋਏ ਇਨ੍ਹਾਂ ਧਮਾਕਿਆਂ ਦੀ ਜਾਂਚ 15 ਦਿਨਾਂ ਅੰਦਰ ਕਰ ਕੇ ਰਿਪੋਰਟ ਸੌਂਪਣ ਦੇ ਸਖ਼ਤ ਹੁਕਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੇ ਸਨ, ਪਰ ਹੁਣ ਪਤਾ ਲੱਗਾ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਏਡੀਸੀ ਤੇਜਿੰਦਰ ਪਾਲ ਸਿੰਘ ਸੰਧੂ ਛੁੱਟੀ ’ਤੇ ਵਿਦੇਸ਼ ਚਲੇ ਗਏ ਹਨ।

ਬਟਾਲਾ ਦੀ ਪਟਾਕਾ ਫ਼ੈਕਟਰੀ ’ਚ ਹੋਏ ਧਮਾਕੇ 'ਚ 24 ਲੋਕਾਂ ਦੀ ਮੌਤ ਹੋਈ ਸੀ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਏਡੀਸੀ ਦੀ ਛੁੱਟੀ ਤਾਂ ਧਮਾਕਿਆਂ ਦੀ ਘਟਨਾ ਵਾਪਰਨ ਤੋਂ ਪਹਿਲਾਂ ਦੀ ਮਨਜ਼ੂਰ ਹੋ ਚੁੱਕੀ ਸੀ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੇ ਗੰਭੀਰ ਮਸਲੇ ਦੀ ਜਾਂਚ ਅਜਿਹੇ ਅਧਿਕਾਰੀ ਨੂੰ ਕਿਉਂ ਦਿੱਤੀ ਗਈ, ਜਦੋਂ ਪਹਿਲਾਂ ਹੀ ਪਤਾ ਸੀ ਕਿ ਉਸ ਨੇ ਛੁੱਟੀ ’ਤੇ ਵਿਦੇਸ਼ ਚਲੇ ਜਾਣਾ ਹੈ।

ਜ਼ਿਕਰਯੋਗ ਹੈ ਕਿ ਬਟਾਲਾ ਪੁਲਿਸ ਨੂੰ ਵੀ ਇਸ ਮਾਮਲੇ ’ਚ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਸੀ ਕਿ ਸਾਲ 2017 ’ਚ ਹੋਏ ਇੱਕ ਧਮਾਕੇ ਤੋਂ ਬਾਅਦ ਕਿਹੜੀ ਕਾਰਵਾਈ ਕੀਤੀ ਸੀ। ਉਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਤੇ 3 ਫੱਟੜ ਹੋ ਗਏ ਸਨ।

ABOUT THE AUTHOR

...view details