ਚੰਡੀਗੜ੍ਹ:ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਹਨ , ਪਰ ਸਚਾਈ ਇੰਨ੍ਹਾਂ ਸਰਕਾਰੀ ਦਾਅਵਿਆਂ ਦੇ ਉਲਟ ਲੱਗ ਰਹੀ ਹੈ। ਦਰਅਸਲ ਪਿਛਲੇ 7 ਸਾਲਾਂ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ 232 ਨਿੱਜੀ ਸਕੂਲਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਛੱਡ ਕੇ ਸੀਬੀਐਸਈ ਦੀ (Hundreds of schools joined CBSE) ਮਾਨਤਾ ਹਾਸਲ ਕਰ ਲਈ। ਹੁਣ ਪੰਜਾਬ ਵਿਚ 2500 ਦੇ ਕਰੀਬ ਨਿਜੀ (Hundreds of schools left Punjab Education) ਸਕੂਲ ਅਜਿਹੇ ਹਨ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਹਨ। ਹੁਣ ਸਵਾਲ ਇਹ ਹੈ ਕਿ ਪੰਜਾਬ ਆਖਿਰ ਕਿਉਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਨਿੱਜੀ ਸਕੂਲਾਂ ਦਾ ਮੋਹ ਭੰਗ ਹੋ ਰਿਹਾ ਹੈ?
ਜ਼ਮੀਨੀ ਹਕੀਕਤ ਕੀ ?:ਪੰਜਾਬ ਪ੍ਰਾਈਵੇਟ ਸਕੂਲ ਐਸੋਸੀਏਸ਼ਨ (Punjab Private School Association) ਦੇ ਪ੍ਰਧਾਨ ਸੰਜੀਵ ਸ਼ਰਮਾ ਦਾ ਕਹਿਣਾ ਹੈ ਪੰਜਾਬ ਦੇ ਕਈ ਪ੍ਰਾਈਵੇਟ ਸਕੂਲਾਂ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੋਹ ਇਸ ਲਈ ਭੰਗ ਹੋ ਰਿਹਾ ਹੈ ਕਿਉਂਕਿ ਸਰਕਾਰ ਦੀਆਂ ਨੀਤੀਆਂ ਸਹੀ ਨਹੀਂ ਸਨ ਜੋ ਸਮੇਂ ਸਮੇਂ ਤੇ ਪਹਿਲਾਂ ਆਉਂਦੀਆਂ ਰਹੀਆਂ। 2011 ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਦੋਂ ਪ੍ਰਾਈਵੇਟ ਐਜੂਕਸ਼ੇਨ ਬੰਦ ਕਰਨ ਦਾ ਐਲਾਨ ਕੀਤਾ ਸੀ ਕਿ ਪੰਜਾਬ ਵਿਚ 7000 ਦੇ ਕਰੀਬ ਅਜਿਹੇ ਸਕੂਲ ਹਨ ਜੋ ਬੰਦ ਹੋਣ ਦੀ ਕਗਾਰ 'ਤੇ ਸਨ।
ਉਹਨਾਂ ਸਕੂਲਾਂ ਨੂੰ ਹਾਲਾਂਕਿ ਇਕ ਮੌਕਾ ਸਰਕਾਰ ਨੇ ਇਹ ਦਿੱਤਾ ਕਿ ਸਕੂਲਾਂ ਨੂੰ ਐਸੋਸੀਏਟ ਦੀ ਮਾਨਤਾ ਦਿੱਤੀ ਗਈ।ਉਸ ਸਮੇਂ ਸਰਕਾਰੀ ਸਕੂਲ, ਐਫਲੀਏਟਿਡ ਸਕੂਲ, ਏਡਿਡ ਸਕੂਲ ਹੁੰਦੇ ਸਨ ਤਾਂ ਸਰਕਾਰ ਨੇ ਸਕੂਲਾਂ ਨੂੰ ਐਸੋਸੀਏਟ ਕਰਨ ਦੀ ਨਵੀਂ ਰੀਤ ਚਲਾਈ ਸੀ।ਪਰ ਉਸ ਸਮੇਂ ਸਰਕਾਰ ਦੀਆਂ ਕੁਝ ਸ਼ਰਤਾਂ ਅਜਿਹੀਆਂ ਸਨ ਜੋ ਪ੍ਰਾਈਵੇਟ ਸਕੂਲਾਂ ਲਈ ਪੂਰੀਆਂ ਕਰਨੀਆਂ ਆਸਾਨ ਨਹੀਂ ਸਨ।ਉਹਨਾਂ 7000 ਸਕੂਲਾਂ ਵਿਚ ਮਹਿਜ 3000 ਸਕੂਲ ਹੀ ਉਹ ਸ਼ਰਤਾਂ ਪੂਰੀਆਂ ਕਰ ਸਕੇ।ਬਾਕੀ ਸਕੂਲਾਂ ਸਰਕਾਰ ਦੀਆਂ ਨੀਤੀਆਂ ਅੱਗੇ ਬੇਵੱਸ ਹੋ ਗਏ ਅਤੇ ਸਰਕਾਰ ਨੂੰ ਬੰਦ ਕਰਨੇ ਪਏ।
ਵੱਡੇ ਘਰਾਣਿਆ ਨੇ ਪ੍ਰਾਈਵੇਟ ਸਕੂਲਾਂ ਉੱਤੇ ਕੀਤਾ ਕਬਜ਼ਾ:ਸਰਕਾਰ ਵੱਲੋਂ ਸਮੇਂ ਸਮੇਂ ਤੇ ਪ੍ਰਾਈਵੇਟ ਸਕੂਲਾਂ ਲਈ ਅਜਿਹੇ ਨਿਯਮ ਬਣਾਏ ਜਾਂਦੇ ਰਹੇ ਜੋ ਸਕੂਲ ਆਸਾਨੀ ਨਾਲ ਪੂਰੇ ਨਹੀਂ ਕਰ ਸਕਦੇ।ਉਹ ਵੱਡੇ ਰਾਜਸੀ ਘਰਾਣਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਵੱਡੇ ਪ੍ਰਾਈਵੇਟ ਸਕੂਲ ਵੀ ਮਾਫ਼ੀਆ ਬਣ (Private schools have become mafia) ਗਏ ਹਨ ਜਿਨ੍ਹਾਂ ਵਿਚ ਕਈ ਵੱਡੇ ਰਾਜਸੀ ਘਰਾਣਿਆਂ ਦੀ ਹਿੱਸੇਦਾਰੀ ਹੈ।ਉਹਨਾਂ ਆਖਿਆ ਕਿ ਕਿਹੜੇ ਪ੍ਰਾਈਵੇਟ ਸਕੂਲ ਵਿਚ ਕਿਹੜੇ ਰਾਜਨੇਤਾ ਦਾ ਕਿੰਨਾ ਸ਼ੇਅਰ ਮੈਂ ਨਾਂ ਤਾਂ ਨਹੀਂ ਜਾਹਿਰ ਕਰਾਂਗਾ। ਪਰ ਇੰਨਾ ਜ਼ਰੂਰ ਕਹਾਂਗਾ ਦਿਨ ਪ੍ਰਤੀ ਦਿਨ ਅਜਿਹੇ ਪ੍ਰਾਈਵੇਟ ਸਕੂਲਾਂ ਤੇ ਸ਼ਿਕੰਜਾ ਕੱਸਿਆ ਗਿਆ ਜਿਹਨਾਂ ਨੇ ਮਿਹਨਤ ਕਰਕੇ ਆਪਣਾ ਮੁਕਾਮ ਬਣਾਇਆ ਸੀ।
ਸਮੇਂ ਸਮੇਂ ਆਏ ਅਫ਼ਸਰਾਂ ਨੇ ਕੀਤੇ ਕਈ ਘਾਲੇ ਮਾਲੇ: ਸੰਜੀਵ ਸ਼ਰਮਾ ਨੇ ਇਕ ਵੱਡੇ ਸਿੱਖਿਆ ਸਕੱਤਰ ਦੀ ਕਾਰਗੁਜ਼ਾਰੀ ਬਾਰੇ ਬਿਨ੍ਹਾਂ ਨਾਂ ਲਏ ਦੱਸਿਆ ਕਿ ਕੁਝ ਆਪਣੇ ਆਪ ਨੂੰ ਇਮਾਨਦਾਰ ਕਹਾਉਣ ਵਾਲੇ ਅਫ਼ਸਰ ਨੀਤੀਆਂ ਬਣਾਉਂਦੇ ਰਹੇ ਅਤੇ ਆਮ ਲੋਕਾਂ ਲਈ ਮੁਸ਼ਕਿਲਾਂ ਖੜੀਆਂ ਕਰਦੇ ਰਹੇ। ਉਹਨਾਂ ਆਖਿਆ ਕਿ ਸਾਰੇ ਮਾਪੇ ਨਹੀਂ ਚਾਹੁੰਦੇ ਕਿ ਬੱਚੇ ਸੀਬੀਐਸਈ 'ਚ ਪੜ੍ਹਨ। ਬਹੁਤ ਸਾਰੇ ਮਾਪੇ ਬੱਚਿਆਂ ਨੂੰ ਪੰਜਾਬ ਦੇ ਇਤਿਹਾਸ ਅਤੇ ਕੁਰਬਾਨੀਆਂ ਨਾਲ ਵੀ ਜੋੜਨਾ ਚਾਹੁੰਦੇ ਹਨ।
ਮਾਪੇ ਸਟੈਂਡਰਡ ਸੈਟ ਕਰਨਾ ਚਾਹੁੰਦੇ ਹਨ:ਪੈਰੇਂਟਸ ਐਸੋਸੀਏਸ਼ਨ (Parents Association) ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਵਿਚ 55 ਤੋਂ 58 ਪ੍ਰਤੀਸ਼ਤ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮਾਨਤਾ ਛੱਡ ਕੇ ਸੀਬੀਐਸਈ ਦੀ (Hundreds of schools left Punjab Education ) ਮਾਨਤਾ ਹਾਸਲ ਕਰ ਰਹੇ।ਇਸਦੇ ਕਈ ਕਾਰਨ ਹਨ ਮਾਪਿਆਂ ਵਿਚ ਇਕ ਧਾਰਨਾ ਬਣੀ ਹੋਈ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮਿਆਰ ਓਨਾ ਉੱਚਾ ਨਹੀਂ ਜਿੰਨਾ ਸੀਬੀਐਸਈ ਦਾ ਹੈ ਪੰਜਾਬ ਦੀ ਸਿੱਖਿਆ ਵਿਚ ਕਈ ਖਾਮੀਆਂ ਮੰਨੀਆਂ ਜਾਂਦੀਆਂ ਹਨ। ਖਾਸ ਕਰਕੇ ਸਰਕਾਰੀ ਸਕੂਲਾਂ ਵਿਚ।ਦੂਜਾ ਇਹ ਕਿ ਮਾਪੇ ਆਪਣਾ ਸਟੈਂਡਰਡ ਸੈਟ ਕਰਨਾ ਚਾਹੁੰਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਵੱਡੇ ਸਕੂਲਾਂ ਵਿਚ ਪੜਾਉਣ ਖਾਸ ਕਰਕੇ ਸੀਬੀਐਸਈ।