ਪਾਕਿਸਤਾਨ: ਖਾਲਿਸਤਾਨੀ ਅੱਤਵਾਦੀ ਪਰਮਜੀਤ ਸਿੰਘ ਪੰਜਵੜ ਪਾਕਿਸਤਾਨ ਦੇ ਲਾਹੌਰ ਵਿੱਚ ਮਾਰਿਆ ਗਿਆ। ਪਰਮਜੀਤ ਸਿੰਘ ਪੰਜਵੜ ਜਦੋਂ ਸਵੇਰੇ 6 ਵਜੇ ਆਪਣੇ ਘਰ ਜੋਹਰ ਟਾਊਨ ਸਨਫਲਾਵਰ ਸੋਸਾਇਟੀ ਦੇ ਨਜ਼ਦੀਕ ਸੈਰ ਕਰ ਰਿਹਾ ਸੀ। ਉਸ ਸਮੇਂ ਹੀ 2 ਅਣਪਛਾਤੇ ਮੋਟਰਸਾਇਕਲ ਸਵਾਰ ਆਏ ਤਾਂ ਉਨ੍ਹਾਂ ਪੰਜਵੜ ਦੇ ਗੋਲੀਆਂ ਮਾਰੀਆਂ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਮੌਕੇ ਪਰਮਜੀਤ ਸਿੰਘ ਪੰਜਵੜ ਦੇ ਨਾਲ ਉਸ ਦੇ ਗੰਨਮੈਨ ਵੀ ਸਨ। ਪਰ ਉਹ ਵੀ ਉਸ ਨੂੰ ਬਚਾ ਨਹੀਂ ਸਕੇ।
ਬੈਂਕ ਮੁਲਾਜ਼ਮ ਤੋਂ ਕਿਵੇਂ ਬਣਿਆ ਅੱਤਵਾਦੀ:ਪਰਮਜੀਤ ਸਿੰਘ ਦਾ ਜਨਮ ਦਰਮਿਆਨੇ ਕਿਸਾਨੀ ਨਾਲ ਸਬੰਧਤ ਪਰਿਵਾਰ ਵਿੱਚ 21 ਅਪ੍ਰੈਲ 1960 ਨੂੰ ਕਸ਼ਮੀਰ ਸਿੰਘ ਦੇ ਘਰ ਹੋਇਆ। ਪਰਮਜੀਤ ਸਿੰਘ ਪੰਜਵੜ ਸ਼ੁਰੂ ਤੋਂ ਅੱਤਵਾਦੀ ਨਹੀਂ ਸੀ ਉਹ ਇਸ ਤੋਂ ਪਹਿਲਾਂ ਪੰਜਾਬ ਦੇ ਸੋਹਲ ਵਿੱਚ ਸਹਿਕਾਰੀ ਬੈਂਕ ਵਿੱਚ ਇਕ ਮੁਲਾਜ਼ਮ ਦੇ ਤੌਰ ਉਤੇ ਕੰਮ ਕਰਦਾ ਸੀ। ਪਰ ਉਹ 90 ਦੇ ਦਹਾਕੇ ਤੋਂ ਅਪਰਾਧਾ ਦੀ ਦੁਨਿਆ ਵਿੱਚ ਆ ਗਿਆ। ਪਰਮਜੀਤ ਸਿੰਘ ਪੰਜਵੜ ਉਤੇ ਆਪਣੇ ਚਚੇਰੇ ਭਰਾ ਲਾਭ ਸਿੰਘ ਦਾ ਬਹੁਤ ਪ੍ਰਭਾਵ ਸੀ। ਜਦੋਂ ਲਾਭ ਸਿੰਘ ਨੂੰ ਪੁਲਿਸ ਨੇ ਮਾਰ ਦਿੱਤਾ ਤਾਂ ਫਿਰ ਉਸ ਦੇ ਗਰੋਹ ਖਾਲਿਸਤਾਨ ਕਮਾਂਡੋ ਫੋਰਸ ਦਾ ਲੀਡਰ ਪਰਮਜੀਤ ਸਿੰਘ ਪੰਜਵੜ ਬਣ ਗਿਆ। ਉਹ 1986 ਵਿੱਚ ਹੀ ਪਾਕਿਸਤਾਨ ਚਲਿਆ ਗਿਆ ਜਿੱਥੋ ਬੈਠ ਕੇ ਉਸ ਨੇ ਵੱਡੇ ਅਪਰਾਧਾਂ ਨੂੰ ਅੰਜ਼ਾਮ ਦਿੱਤਾ।
ਪਤਨੀ ਦਾ ਦਿਹਾਂਤ : ਇਸ ਤੋਂ ਪਹਿਲਾਂ ਜਰਮਨ ਦੇ ਵਿੱਚ ਜਰਮਨ ਪਰਮਜੀਤ ਸਿੰਘ ਪੰਜਵੜ ਦੀ ਪਤਨੀ ਪਾਲਜੀਤ ਕੌਰ ਪੰਜਵੜ ਦਾ ਸਤੰਬਰ 2022 ਵਿੱਚ ਜਰਮਨ ’ਚ ਦਿਹਾਂਤ ਹੋ ਗਿਆ ਸੀ। ਮੋਸਟ ਵਾਂਟੇਡ ਅੱਤਵਾਦੀ ਦੀ ਪਤਨੀ ਤੇ ਬੱਚੇ ਜਰਮਨ ਤੇ ਕੈਨੇਡਾ ’ਚ ਸੈਟਲ ਸਨ। ਉਸ ਦੀ ਪਤਨੀ ਪਾਲਜੀਤ ਕੌਰ ਲੰਮੇ ਸਮੇਂ ਤੋਂ ਜਰਮਨੀ ’ਚ ਹੀ ਰਹਿੰਦੇ ਆ ਰਹੇ ਹਨ। ਪੰਜਵੜ ਦੇ ਪੁੱਤਰ ਨੇ ਕੈਨੇਡਾ ਤੋਂ ਆ ਕੇ ਜਰਮਨ ’ਚ ਵਿਆਹ ਕਰਵਾਇਆ ਸੀ। ਜਿਥੇ ਪੰਜਾਬ ਲਈ ਦਰਜਨਾਂ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਿਲ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ।