ਚੰਡੀਗੜ੍ਹ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਬਾਜੇਕੇ ਦੀ ਹੈਬੀਅਸ ਕਾਰਪਸ ਪਟੀਸ਼ਨ ਉਤੇ ਸੁਣਵਾਈ ਦੌਰਾਨ ਅੱਜ ਅੰਮ੍ਰਿਤਪਾਲ ਦੇ ਵਕੀਲ ਨੂੰ ਹਾਈ ਕੋਰਟ ਨੇ ਝਾੜ ਪਾਈ ਹੈ। ਅਦਾਲਤ ਦਾ ਕਹਿਣਾ ਹੈ ਕਿ, ਜਿਸ ਵਿਅਕਤੀ ਉਤੇ ਐੱਨਐੱਸਏ ਲੱਗਿਆ ਹੋਵੇ ਉਸ ਲਈ ਤੁਸੀਂ ਪਟੀਸ਼ਨਾਂ ਕਿਵੇਂ ਦਾਇਰ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸਾਮ ਜੇਲ੍ਹ ਸੁਪਰਡੈਂਟ ਨੂੰ ਕਿਸ ਆਧਾਰ ਉੱਤੇ ਧਿਰ ਬਣਾਇਆ ਗਿਆ ਹੈ।
ਅਦਾਲਤ ਵੱਲੋਂ ਪਟੀਸ਼ਨਾਂ ਨੂੰ ਫਟਕਾਰ :-ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਖਾਰਾ ਵੱਲੋਂ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਸਮੇਤ 10 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਜਿਸ ਉੱਤੇ ਅੱਜ ਹਾਈਕੋਰਟ ਵਿੱਚ ਸੁਣਵਾਈ ਹੋਈ। ਇਨ੍ਹਾਂ ਪਟੀਸ਼ਨਾਂ ਉੱਤੇ ਸੁਣਵਾਈ ਕਰਦਿਆ ਅਦਾਲਤ ਨੇ ਵਕੀਲ ਨੂੰ ਤਿੱਖੇ ਸਵਾਲ ਕਰਦਿਆਂ ਕਿਹਾ ਹੈ ਕਿ ਤੁਹਾਨੂੰ ਕਾਨੂੰਨ ਦਾ ਮੁੱਢਲਾ ਗਿਆਨ ਨਹੀਂ ਹੈ। ਜਦਕਿ ਇਨ੍ਹਾਂ 7 ਬੰਦਿਆਂ ਵਿਰੁੱਧ ਪਹਿਲਾਂ ਹੀ ਐੱਨਐੱਸਏ ਲਾਗੂ ਹੈ। ਅਦਾਲਤ ਨੇ ਕਿਹਾ ਕਿ 11 ਅਪ੍ਰੈਲ ਨੂੰ ਅਗਲੀ ਸੁਣਵਾਈ ਮੌਕੇ ਮਾਮਲੇ ਉੱਤੇ ਵਕੀਲਾਂ ਤੋਂ ਜਵਾਬ ਮੰਗਿਆ ਹੈ।