ਚੰਡੀਗੜ੍ਹ: ਨਸ਼ਿਆਂ ਦੀ ਰੋਕਥਾਮ ਲਈ ਕੈਪਟਨ ਸਰਕਾਰ ਨੇ ਹਰਪ੍ਰੀਤ ਸਿੱਧੂ ਨੂੰ ਮੁੜ ਤੋਂ ਵਿਸ਼ੇਸ਼ ਟਾਸਕ ਫੋਰਸ ਦਾ ਮੁਖੀ ਬਣਾ ਦਿੱਤਾ। ਐਸਟੀਐਫ ਦੀ ਮੁਖੀ ਗੁਰਪ੍ਰੀਤ ਕੌਰ ਦਿਓ ਨੂੰ ਵਧੀਕ ਡੀਜੀਪੀ ਅਪਰਾਧ ਲਾ ਦਿੱਤਾ ਗਿਆ ਹੈ। ਕੈਪਟਨ ਸਰਕਾਰ ਨੇ ਵੀਰਵਾਰ ਨੂੰ ਪਹਿਲਾਂ 29 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਸਨ ਅਤੇ ਬਾਅਦ ਵਿੱਚ ਛੇ ਉੱਚ ਪੁਲਿਸ ਅਧਿਕਾਰੀਆਂ ਨੂੰ ਵੀ ਬਦਲ ਦਿੱਤਾ।
ਹਰਪ੍ਰੀਤ ਸਿੱਧੂ ਨੂੰ ਪਹਿਲਾਂ ਇਸ ਅਹੁਦੇ ਤੋਂ ਹੀ ਹਟਾਇਆ ਗਿਆ ਸੀ ਕਿਉਂਕਿ ਉਨ੍ਹਾਂ ਵੱਲੋਂ ਬਣਾਇਆ ਨਸ਼ਿਆਂ ਦੀ ਜਾਂਚ ਦਾ ਘੇਰਾ ਅਕਾਲੀ ਨੇਤਾ ਬਿਕਰਮ ਮਜੀਠੀਆ ਤੱਕ ਪਹੁੰਚਣ ਕਾਰਨ ਮਾਮਲਾ ਬੇਹੱਦ ਭਖ਼ ਗਿਆ ਸੀ।
ਇਸ ਮਗਰੋਂ ਕੈਪਟਨ ਸਰਕਾਰ ਨੇ ਡੀਜੀਪੀ ਮੁਹੰਮਦ ਮੁਸਤਫ਼ਾ ਨੂੰ ਐਸਟੀਐਫ ਮੁਖੀ ਬਣਾ ਦਿੱਤਾ ਤੇ ਹਰਪ੍ਰੀਤ ਸਿੱਧੂ ਨੂੰ ਮੁੱਖ ਮੰਤਰੀ ਦਫ਼ਤਰ ਵਿੱਚ ਤਾਇਨਾਤ ਕਰ ਦਿੱਤਾ ਸੀ। ਇਸ ਕਾਰਵਾਈ 'ਤੇ ਕੈਪਟਨ ਸਰਕਾਰ ਨੂੰ ਕਾਫ਼ੀ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ।
ਕੈਪਟਨ ਸਰਕਾਰ ਨੇ ਮੁੜ ਹਰਪ੍ਰੀਤ ਸਿੱਧੂ ਨੂੰ ਸੌਂਪੀ ਕਮਾਨ
ਹਰਪ੍ਰੀਤ ਸਿੱਧੂ ਉਹ ਅਫ਼ਸਰ ਹਨ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ੇ ਰੋਕਣ ਲਈ ਬਣਾਈ ਐਸਟੀਐਫ ਦੇ ਪਹਿਲੇ ਮੁਖੀ ਬਣਾਇਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ। ਹਰਪ੍ਰੀਤ ਸਿੱਧੂ ਵੱਲੋਂ ਨਸ਼ਿਆਂ ਦੀ ਜਾਂਚ ਦਾ ਘੇਰਾ ਅਕਾਲੀ ਨੇਤਾ ਬਿਕਰਮ ਮਜੀਠੀਆ ਤੱਕ ਪਹੁੰਚਣ ਕਾਰਨ ਮਾਮਲਾ ਬੇਹੱਦ ਭਖ਼ ਗਿਆ ਸੀ।
ਫ਼ੋਟੋ
ਇਹ ਵੀ ਦੇਖੋ: ਐਸਟੀਐਫ਼ ਵਲੋਂ ਪੁਲਿਸ ਪਬਲਿਕ ਮੀਟਿੰਗ ਦਾ ਆਯੋਜਨ
ਮੁਸਤਫਾ ਤੋਂ ਬਾਅਦ ਇਹ ਅਹੁਦਾ ਏਡੀਜੀਪੀ ਗੁਰਪ੍ਰੀਤ ਦਿਓ ਨੂੰ ਸੌਂਪਿਆ ਗਿਆ ਅਤੇ ਹੁਣ ਕੈਪਟਨ ਸਰਕਾਰ ਨੇ ਮੁੜ ਤੋਂ ਹਰਪ੍ਰੀਤ ਸਿੱਧੂ ਨੂੰ ਇਸ ਅਹਿਮ ਅਹੁਦੇ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ।