ਚੰਡੀਗੜ੍ਹ :ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਲਾਈਵ ਪ੍ਰਸਾਰਣ ਨੂੰ ਲੈ ਕੇ ਸਰਕਾਰ ਅਤੇ ਐਸਜੀਪੀਸੀ ਇਕ ਵਾਰ ਫਿਰ ਤੋਂ ਆਹਮੋ-ਸਾਹਮਣੇ ਹਨ। ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਇਕ ਟਵੀਟ ਤੋਂ ਬਾਅਦ ਇਹ ਮਾਮਲਾ ਹੋਟ ਵੀ ਗਰਮਾ ਗਿਆ ਹੈ, ਜਿਸ ਵਿਚ ਜ਼ਿਕਰ ਕੀਤਾ ਗਿਆ ਕਿ ਸਰਕਾਰ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਮੁਫਤ ਪ੍ਰਸਾਰਣ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ ਸਿੱਖ ਗੁਰਦੁਆਰਾ ਐਕਟ, 1925 ਵਿੱਚ ਸੋਧ ਕਰੇਗੀ, ਜਿਸਤੋਂ ਬਾਅਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਵੀ ਸਾਹਮਣੇ ਆਇਆ ਅਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਸੰਦ ਤੱਕ ਕਰਾਰ ਦਿੱਤਾ ਹੈ। ਉਹਨਾਂ ਚਿਤਾਵਨੀ ਵੀ ਦਿੱਤੀ ਕਿ ਭਗਵੰਤ ਮਾਨ ਧਾਰਮਿਕ ਮਸਲਿਆਂ ਤੋਂ ਦੂਰ ਰਹਿਣ। ਉਥੇ ਹੀ ਇਸ ਮਾਮਲੇ 'ਚ ਸਿਆਸਤ ਵੀ ਗਰਮਾਈ ਹੋਈ ਹੈ ਅਤੇ ਕਾਨੂੰਨੀ ਮਾਹਿਰ ਵੀ ਆਪੋ ਆਪਣੀ ਸਲਾਹ ਦੇ ਰਹੇ ਹਨ।
ਮੁੱਖ ਮੰਤਰੀ ਬੇਤੁਕੀਆਂ ਗੱਲਾਂ ਨਾਲ ਪੰਜਾਬੀਆਂ ਦਾ ਧਿਆਨ ਭਟਕਾ ਰਹੇ :ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਤੋਂ ਬਾਅਦ ਸਿਆਸਤ ਵਿਚ ਅਜਿਹੀ ਗਰਮੀ ਆਈ ਕਿ ਇਕ ਤੋਂ ਬਾਅਦ ਇਕ ਸਿਆਸੀ ਬਿਆਨਬਾਜ਼ੀਆਂ ਸਾਹਮਣੇ ਆਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ ਨੇ ਸੀਐਮ ਮਾਨ ਉਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੀਐਮ ਮਾਨ ਬੇਤੁਕੀਆਂ ਗੱਲਾਂ ਕਰ ਰਹੇ ਹਨ। ਸਿੱਖ ਗੁਰਦੁਆਰਾ ਐਕਟ 1925 ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਐਕਟ ਹੈ। ਇਸ ਵਿਚ ਸੂਬਾ ਸਰਕਾਰ ਸੋਧ ਨਹੀਂ ਕਰ ਸਕਦੀ ਕੇਂਦਰ ਸਰਕਾਰ ਹੀ ਇਸ ਐਕਟ ਵਿਚ ਸੋਧ ਕਰਨ ਦਾ ਅਧਿਕਾਰ ਰੱਖਦੀ ਹੈ। ਸੀਐਮ ਮਾਨ ਅਜਿਹੀਆਂ ਗੱਲਾਂ ਕਰ ਕੇ ਲੋਕਾਂ ਦਾ ਧਿਆਨ ਭਟਕਾ ਰਹੇ ਹਨ ਹੋਰ ਕੁਝ ਨਹੀਂ। ਸਿੱਖ ਗੁਰਦੁਆਰਾ ਐਕਟ ਬਣਵਾਉਣ ਲਈ ਬਹੁਤ ਸਾਰੀਆਂ ਸ਼ਹੀਦੀਆਂ ਅਤੇ ਕੁਰਬਾਨੀਆਂ ਹੋਈਆਂ। ਕਾਂਗਰਸ ਤੋਂ ਬਾਅਦ ਹੁਣ ਭਗਵੰਤ ਮਾਨ ਕੇਜਰੀਵਾਲ ਦੇ ਕਹਿਣ 'ਤੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਦੇ ਕੇ ਕੋਝੀਆਂ ਹਰਕਤਾਂ ਕਰ ਰਹੇ ਹਨ, ਜੋ ਕਿ ਬਿਲਕੁਲ ਵੀ ਜਾਇਜ਼ ਨਹੀਂ ਹੈ।
- Punjab Vidhan Sabha update: ਪੰਜਾਬ ਵਿਧਾਨ ਸਭਾ ਸੈਸ਼ਨ ਕੱਲ੍ਹ ਤਕ ਲਈ ਮੁਲਤਵੀ, ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ
- Gurbani Telecast Issue: SGPC ਪ੍ਰਧਾਨ ਧਾਮੀ ਨੇ CM ਨੂੰ ਦਿੱਤਾ ਜਵਾਬ, ਕਿਹਾ- ਦਿੱਲੀ 'ਚ ਆਪਣੇ ਆਕਾ ਨੂੰ ਖੁਸ਼ ਕਰਨ 'ਤੇ ਲੱਗੇ ਭਗਵੰਤ ਮਾਨ
- Punjab Cabinet Meeting: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ, ਜਾਣੋ ਕੀ ਲਏ ਵੱਡੇ ਫੈਸਲੇ